ਮਰੇ ਵਿਅਕਤੀਆਂ ਦੀਆਂ ਪੈਨਸ਼ਨਾਂ ਹੜੱਪਣ ਦੇ ਦੋਸ਼ ''ਚ ਸਰਪੰਚ ਤੇ ਉਸਦੇ ਸਾਥੀ ''ਤੇ ਮਾਮਲਾ ਦਰਜ

07/16/2017 12:06:39 PM

ਫ਼ਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ, ਆਵਲਾ)—ਕਥਿਤ ਰੂਪ ਵਿਚ ਮਰੇ ਹੋਏ ਅਤੇ ਲਾਪਤਾ ਵਿਅਕਤੀਆਂ ਦੀਆਂ ਧੋਖੇ ਨਾਲ ਪੈਨਸ਼ਨਾਂ ਦੇ 12,250 ਰੁਪਏ ਕੱਢਵਾ ਲੈਣ ਦੇ ਦੋਸ਼ ਵਿਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਸਰਪੰਚ ਲਾਲ ਸਿੰਘ ਅਤੇ ਮੱਖਣ  ਸਿੰਘ ਵਾਸੀ  ਪਿੰਡ ਮੱਤੜ ਹਿਠਾੜ ਦੇ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਵਿੰਦਰ  ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਮੱਤੜ ਹਿਠਾੜ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਲਾਲ ਸਿੰਘ ਸਰਪੰਚ ਅਤੇ ਮੱਖਣ ਸਿੰਘ ਨੇ ਕਥਿਤ ਮਿਲੀਭੁਗਤ ਕਰਕੇ ਪੰਜਾਬ ਸਰਕਾਰ ਵੱਲੋਂ ਜਾਰੀ ਪੈਨਸ਼ਨਾਂ ਵਿਚ ਮਰੇ ਅਤੇ ਲਾਪਤਾ ਵਿਅਕਤੀਆਂ ਦੇ ਧੋਖੇ ਨਾਲ ਉਕਤ ਰੁਪਏ ਹੜਪ ਕਰ ਲਏ ਹਨ।
ਦੂਸਰੇ ਪਾਸੇ ਆਪਣਾ ਪੱਖ ਦਿੰਦੇ ਸਰਪੰਚ ਲਾਲ ਸਿੰਘ ਅਤੇ ਮੱਖਣ ਸਿੰਘ ਨੇ ਲਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। 


Related News