ਪਸ਼ੂਆਂ ਦੀ ਚਰਾਦ ਨੂੰ ਲੈ ਕੇ ਗੁੱਜਰ ਭਾਈਚਾਰੇ ''ਚ ਝਗੜਾ, 5 ਵਿਅਕਤੀਆਂ ''ਤੇ ਮਾਮਲਾ ਦਰਜ

06/12/2024 12:46:08 PM

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਪੁਲਸ ਵੱਲੋਂ ਇਕ ਘਰ ਵਿਚ ਵੜ ਕੇ ਪਰਿਵਾਰਿਕ ਮੈਂਬਰਾਂ ਦੇ ਹਮਲਾ ਕਰਨ ਵਾਲੇ ਪੰਜ ਵਿਅਕਤੀਆਂ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਰਮੇਸ਼ ਕੁਮਾਰ ਨੇ ਦੱਸਿਆ ਕਿ  ਤਾਲਿਬ ਹੂਸੈਨ ਪੁੱਤਰ ਰੋਸ਼ਨ ਵਾਸੀ ਜੰਡੀ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ ਮੈਂ ਆਪਣੇ ਪਰਿਵਾਰ ਸਮੇਤ ਆਪਣੇ ਘਰ ਸੁੱਤਾ ਹੋਇਆ ਸੀ ਕਿ ਦੁਪਹਿਰ ਕਰੀਬ 2.15 ਵਜੇ ਕੁਝ ਵਿਅਕਤੀਆਂ ਨੇ ਮੇਰੇ ਘਰ ਦਾਖਲ ਹੋ ਕੇ ਦਸਤੀ ਹਥਿਆਰਾ ਨਾਲ ਸੱਟਾ ਮਾਰ ਕੇ ਮੈਨੂੰ ਜ਼ਖਮੀ ਕਰ ਦਿੱਤਾ। 

ਪੁਲਸ ਨੇ ਜਾਂਚ ਪੜਤਾਲ ਕਾਰਨ ਉਪਰੰਤ ਮੁਦਈ ਦੇ ਬਿਆਨਾਂ ਦੇ ਅਧਾਰ 'ਤੇ ਕੱਕੂ, ਬਰਕਤ ਅਲ਼ੀ ਪੁੱਤਰਾਂਨ ਸ਼ੇਰੂ ਵਾਸੀਆਂਨ ਸੈਦੋਵਾਲ, ਸਵਾਰੂ ਪੁੱਤਰ ਹੁਸਨ ਦੀਨ ਵਾਸੀ ਸਰਿਆਲਾ, ਕਰਮਦੀਨ ਪੁੱਤਰ ਮੀਰਬਖਸ ਅਤੇ ਮਰੀਦ ਅਲੀ ਪੁੱਤਰ ਫਕੀਰ ਮੁਹੰਮਦ ਵਾਸੀਆਂਨ ਭੋਆ ਸਮੇਤ ਤਿੰਨ ਨਾਮਾਲੂਮ ਵਿਅਕਤੀ ਖ਼ਿਲਾਫ ਵੱਖ -ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਝਗੜੇ ਦਾ ਕਾਰਨ ਰੰਜਿਸ਼ ਇਹ ਹੈ ਕਿ ਮੁੱਦਈ ਦੇ ਪਿਤਾ ਨੂੰ ਛੋਟੀ ਚਮਲੋਈ ਹਿਮਾਚਲ ਪ੍ਰਦੇਸ਼ ਵਿਖੇ ਪਸ਼ੂਆਂ ਦੀ ਚਰਾਂਦ ਲਈ ਸਰਕਾਰੀ ਜ਼ਮੀਨ ਮਿਲੀ ਹੋਈ ਹੈ ਜਿਸ ਨੂੰ ਉੱਕਤ ਆਰੋਪੀਆਂ ਨੇ ਆਪਣੇ ਕਬਜ਼ੇ ਵਿਚ ਲੈਣਾ ਚਾਹੁੰਦੇ ਸਨ।


Gurminder Singh

Content Editor

Related News