ਨਾਬਾਲਿਗ ਕੁੜੀ ਨੂੰ ਭਜਾਉਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

Monday, Jun 24, 2024 - 06:04 PM (IST)

ਗੁਰਦਾਸਪੁਰ (ਵਿਨੋਦ)-ਸਥਾਨਕ ਕਾਲਜ ਰੋਡ ’ਤੇ ਸਥਿਤ ਇਕ ਐਜੂਕੇਸ਼ਨ ਸੈਂਟਰ ’ਚ ਕੋਚਿੰਗ ਲੈ ਰਹੀ ਨਾਬਾਲਿਗ ਕੁੜੀ ਨੂੰ ਬਹਿਲਾ ਫੁਸਲਾ ਕੇ ਭਜਾਉਣ ਵਾਲੇ ਇਕ ਨੌਜਵਾਨ ਖ਼ਿਲਾਫ਼ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਪੁਲਸ ਸਟੇਸ਼ਨ ਸਿਟੀ ਦੇ ਅਧੀਨ ਪੈਂਦੇ ਇਕ ਮੁਹੱਲੇ ਦੇ ਰਹਿਣ ਵਾਲੇ ਵਿਅਕਤੀ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ 16 ਸਾਲਾਂ ਕੁੜੀ ਕਾਲਜ ਰੋਡ ’ਤੇ ਸਥਿਤ ਇਕ ਐਜੂਕੇਸ਼ਨ ਸੈਂਟਰ ’ਚ ਕੋਚਿੰਗ ਲੈ ਰਹੀ ਹੈ।

ਇਹ ਵੀ ਪੜ੍ਹੋ-  ਲੂ ਦੇ ਸੇਕੇ ਨੇ ਮਚਾਇਆ ਕਹਿਰ, ਸਿਖਰਾਂ 'ਤੇ ਪੁੱਜਾ ਪਾਰਾ, ਰਿਕਸ਼ਾ ਚਾਲਕਾਂ ਦੇ ਕੰਮਕਾਜ ਪਏ ਠੱਪ

 21 ਜੂਨ ਨੂੰ ਉਹ 12.30 ਵਜੇ ਆਪਣੀ ਕੁੜੀ ਨੂੰ ਸੈਂਟਰ ਛੱਡ ਕੇ ਆਇਆ ਸੀ ਅਤੇ 3.30 ਵਜੇ ਸੈਂਟਰ ਤੋਂ ਉਸ ਨੂੰ ਫੋਨ ਆਇਆ ਕਿ ਤੁਹਾਡੀ ਕੁੜੀ ਸੈਂਟਰ ਨਹੀਂ ਆਈ, ਜਿਸ ’ਤੇ ਉਸ ਨੇ ਮੌਕੇ ’ਤੇ ਪਹੁੰਚ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਸ ਦੀ ਕੁੜੀ ਨੂੰ ਧਰੁਵ ਪੁੱਤਰ ਰਾਕੇਸ਼ ਕੁਮਾਰ ਵਾਸੀ ਤਲਵਾੜਾ ਰੋਡ ਮੁਕੇਰੀਆਂ ਬਹਿਲਾ ਫੁਸਲਾ ਕੇ ਭਜਾ ਕੇ ਲੈ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਧਰੁਵ ਦੇ ਖਿਲਾਫ ਮਾਮਲਾ ਦਰਜ ਕਰ ਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਸ਼ਰਾਰਤੀ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੁੱਖ ਲੋੜ : ਜਥੇਦਾਰ ਸ੍ਰੀ ਅਕਾਲ ਤਖ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News