ਵੱਡੀ ਖ਼ਬਰ: ਸ੍ਰੀ ਸਾਹਿਬ ਪਹਿਨਣ ਕਾਰਨ ਸਰਪੰਚ ਨੂੰ ਨਹੀਂ ਮਿਲੀ ਲਾਲ ਕਿੱਲ੍ਹੇ ''ਚ ਐਂਟਰੀ

Sunday, Aug 17, 2025 - 02:14 PM (IST)

ਵੱਡੀ ਖ਼ਬਰ: ਸ੍ਰੀ ਸਾਹਿਬ ਪਹਿਨਣ ਕਾਰਨ ਸਰਪੰਚ ਨੂੰ ਨਹੀਂ ਮਿਲੀ ਲਾਲ ਕਿੱਲ੍ਹੇ ''ਚ ਐਂਟਰੀ

ਪਟਿਆਲਾ (ਖੁਰਾਣਾ)- ਨਾਭਾ ਬਲਾਕ ਦੇ ਕਲਸਾਣਾ ਪਿੰਡ ਦੀ ਪੰਚਾਇਤ ਨੂੰ 15 ਅਗਸਤ ਦੇ ਮੌਕੇ ‘ਤੇ ਨਵੀਂ ਦਿੱਲੀ ਨਗਰ ਕੌਂਸਲ ਵਿੱਚ ਜਲ ਸ਼ਕਤੀ ਮੰਤਰੀ ਵੀ. ਸਮਾਣਾ ਵੱਲੋਂ ਪਿੰਡ ਦੀ ਸਫਾਈ ਸਵੱਛ ਭਾਰਤ ਅਭਿਆਨ ਦੇ ਤਹਿਤ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰੂਧਿਆਨ ਸਿੰਘ ਨੂੰ ਜਲ ਮੰਤਰੀ ਵੱਲੋਂ ਸਨਮਾਨ ਦਿੱਤਾ ਗਿਆ ਪਰ 15 ਅਗਸਤ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ‘ਤੇ ਤਿਰੰਗਾ ਝੰਡਾ ਲਹਿਰਾਉਣ ਵਾਲੇ ਸਨ, ਤਦ ਸਰਪੰਚ ਗੁਰਧਿਆਨ ਸਿੰਘ ਨੂੰ ਉਥੇ ਆਉਣ ਦਾ ਸੱਦਾ ਪੱਤਰ ਮਿਲਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਗੇਟ ‘ਤੇ ਹੀ ਰੋਕ ਲਿਆ ਗਿਆ, ਕਿਉਂਕਿ ਪਿੰਡ ਦੇ ਸਰਪੰਚ ਜੋ ਗੁਰਸਿੱਖ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਹ ਇਲਾਕੇ ਆਏ ਹੜ੍ਹ ਦੀ ਚਪੇਟ 'ਚ, ਪ੍ਰਸ਼ਾਸਨ ਨੇ ਕੀਤਾ HighAlert

ਗੁਰਧਿਆਨ ਸਿੰਘ ਨੇ ਸ੍ਰੀ ਸਾਹਿਬ (ਕਕਾਰ) ਪਾਏ ਹੋਏ ਸੀ, ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ 'ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੁਰੱਖਿਆ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਸਾਹਿਬ ਉਤਾਰਨ 'ਤੇ ਹੀ ਐਂਟਰੀ ਮਿਲੇਗੀ। ਸਰਪੰਚ ਨੇ ਕਿਹਾ ਕਿ ਉਹ ਸ੍ਰੀ ਸਾਹਿਬ ਨਹੀਂ ਉਤਾਰੇਗਾ। ਇਸ ਕਾਰਨ ਸਰਪੰਚ ਵਾਪਸ ਆ ਗਿਆ। ਸਰਪੰਚ ਨੇ ਮੰਗ ਕੀਤੀ ਕਿ ਵਿਦੇਸ਼ਾਂ 'ਚ ਸਿੱਖਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਦਿੱਲੀ ਵਿੱਚ ਮੇਰੇ ਨਾਲ ਜੋ ਵੀ ਹੋਇਆ, ਮੈਂ ਇਸਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਮੈਨੂੰ ਦਿੱਲੀ ਪ੍ਰੋਗਰਾਮ 'ਤੇ ਬੁਲਾ ਕੇ ਬੇਇੱਜਤ ਕੀਤਾ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ 'ਤੇ ਕਾਰਵਾਈ ਕਰਕੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਅੱਜ ਮੇਰੇ ਨਾਲ ਹੋਇਆ ਹੈ ਅੱਗੇ ਕਿਸੇ ਹੋਰ ਨਾਲ ਨਾ ਵਾਪਰੇ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਇਸ ਮੌਕੇ ਪਿੰਡ ਮੱਲੇਵਾਲ ਦੇ ਸਰਪੰਚ ਗੁਰਬਚਨ ਸਿੰਘ ਬਿੱਲੂ ਅਤੇ ਪਿੰਡ ਕਾਲਸਨਾ ਦੇ ਸਾਬਕਾ ਸਰਪੰਚ ਨੇ ਕਿਹਾ ਇਹ ਜੋ ਘਟਨਾਕ੍ਰਮ ਵਾਪਰਿਆ ਹੈ ਇਸ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਤਾਂ ਪਿੰਡ 'ਚ ਤਿਆਰੀ ਕਰਕੇ ਬੈਠੇ ਸੀ ਪਿੰਡ 'ਚ ਜਦੋਂ ਸਰਪੰਚ ਦਿੱਲੀ ਤੋਂ ਵਾਪਸ ਆਵੇਗਾ ਤਾਂ ਉਸ ਦਾ ਢੋਲ ਨਾਲ ਸਵਾਗਤ ਕਰਾਂਗੇ, ਪਰ ਦਿੱਲੀ 15 ਅਗਸਤ ਪ੍ਰੋਗਰਾਮ 'ਚ ਸਰਪੰਚ ਨੂੰ ਬੁਲਾ ਕੇ ਬੇਇੱਜਤ ਕੀਤਾ ਗਿਆ। ਅਸੀਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਇਸ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕਰਾਂਗੇ।

ਇਹ ਵੀ ਪੜ੍ਹੋ- ਪੰਜਾਬ 'ਚ ਜਲਾਲੀਆ ਦਰਿਆ ਉਫਾਨ 'ਤੇ, ਡੋਬ 'ਤੇ ਇਹ ਪਿੰਡ, ਘਰਾਂ 'ਚ ਬਣੀ ਹੜ੍ਹ ਵਰਗੀ ਸਥਿਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News