ਕੋਟੀਆਂ-ਸਵੈਟਰ ਵੇਚਣ ਵਾਲੇ ਪ੍ਰਵਾਸੀਆਂ ਨਾਲ ਵੱਡੀ ਲੁੱਟ, 5 ਲੱਖ ਰੁਪਏ ਲੈ ਕੇ ਹੋਏ ਫਰਾਰ

Tuesday, Feb 10, 2026 - 11:57 AM (IST)

ਕੋਟੀਆਂ-ਸਵੈਟਰ ਵੇਚਣ ਵਾਲੇ ਪ੍ਰਵਾਸੀਆਂ ਨਾਲ ਵੱਡੀ ਲੁੱਟ, 5 ਲੱਖ ਰੁਪਏ ਲੈ ਕੇ ਹੋਏ ਫਰਾਰ

ਪਾਤੜਾਂ (ਸਨੇਹੀ)- ਪਾਤੜਾਂ ਪੁਲਸ ਨੇ ਕੋਟੀਆਂ-ਸਵੈਟਰ ਵੇਚਣ ਵਾਲੇ 2 ਪ੍ਰਵਾਸੀਆਂ ਪਾਸੋਂ 5 ਲੱਖ 37 ਹਜ਼ਾਰ ਰੁਪਏ ਦੀ ਲੁੱਟ-ਖੋਹ ਕਰਨ ਵਾਲੇ 2 ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਬਦੁੱਲ ਰਹਿਮਾਨ ਭੱਟ ਵਾਸੀ ਪਿੰਡ ਨਾਨੀਬੁੱਗ ਜ਼ਿਲਾ ਕੁੱਲਗਹਾਮ (ਜੰਮੂ-ਕਸ਼ਮੀਰ) ਹਾਲ ਆਬਾਦ ਸਾਗਰ ਬਸਤੀ ਪਾਤੜਾਂ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਕੋਟੀਆਂ, ਸਵੈਟਰ, ਲੋਈਆਂ ਵਗੈਰਾ ਵੇਚਣ ਦਾ ਕੰਮ ਕਰਦਾ ਹੈ, ਜਦੋਂ ਮਿਤੀ 21-1-2026 ਨੂੰ ਸ਼ਾਮ ਲਗਭਗ ਸਾਢੇ 6 ਵਜੇ ਉਹ ਆਪਣੇ ਕੰਮਕਾਰ ਤੋਂ ਵਾਪਸ ਆਇਆ ਤਾਂ ਕਮਰੇ ਦੇ ਬਾਹਰ ਦੋਸ਼ੀ ਸ਼ੌਕੀਨ ਅਤੇ ਸ਼ਾਹਿਦ ਆਪਣੇ ਮੋਟਰਸਾਈਕਲ ’ਤੇ ਆਏ ਅਤੇ ਉਸ ਨੂੰ ਕੱਪੜੇ ਲੈਣ ਲਈ ਕਹਿਣ ਲੱਗੇ, ਜਿਸ ’ਤੇ ਉਹ ਉਨ੍ਹਾਂ ਨੂੰ ਕਮਰੇ ਅੰਦਰ ਲੈ ਗਿਆ ਪਰ ਕਮਰੇ ਦੇ ਅੰਦਰ ਜਾਣ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਚਾਕੂ ਦਿਖਾ ਕੇ ਕਮਰੇ ਦੀ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ। ਉਹ, ਉਸ ਦੇ ਬੈਗ ’ਚੋਂ 4 ਲੱਖ 9 ਹਜ਼ਾਰ ਰੁਪਏ ਅਤੇ ਉਸ ਦੇ ਦੋਸਤ ਸਜ਼ਾਦ ਅਹਿਮਦ ਦੇ ਕਮਰੇ ’ਚੋਂ 1 ਲੱਖ 28 ਹਜ਼ਾਰ 5 ਸੌ ਰੁਪਏ ਕੱਢ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ ਦੇ ਲਾਅ ਕਾਲਜ ’ਚ ਵੱਡੀ ਵਾਰਦਾਤ, ਮੁੰਡੇ ਨੇ ਕੁੜੀ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਕਥਿਤ ਦੋਸੀਆਨ ਸ਼ੌਕੀਨ ਪੁੱਤਰ ਯਾਮੀਨ ਵਾਸੀ ਆਦਮਪੁਰ ਪਾਲਡੀ ਜ਼ਿਲਾ ਮੁਜ਼ੱਫਰਨਗਰ ਯੂ. ਪੀ., ਸ਼ਾਹਿਦ ਪੁੱਤਰ ਸਾਦਿਕ ਵਾਸੀ ਪਿੰਡ ਬੁਦੀਨਾ ਖੁਰਦ ਜ਼ਿਲਾ ਮੁਜ਼ੱਫਰਨਗਰ ਯੂ. ਪੀ. ਅਤੇ ਅਣਪਰਛਾਤੇ ਵਿਅਕਤੀ ਖਿਲਾਫ ਮੁਕੱਦਮਾ ਨੰਬਰ 36, ਮਿਤੀ 8-2-2026, ਧਾਰਾ 309(4), 115(2), 351(3), 3(5) ਬੀ. ਐੱਨ. ਐੱਸ. ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ: Valentine's week 'ਚ ਕੁੜੀ ਨੂੰ ਕੀਤਾ Propose, ਨਾਂਹ ਕਰਨ ’ਤੇ ਮਾਰ'ਤੀ ਗੋਲ਼ੀ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News