ਅੱਗ ਲੱਗਣ ਕਾਰਨ ਹੋਇਆ ਵੱਡਾ ਨੁਕਸਾਨ

Monday, Feb 16, 2026 - 05:47 PM (IST)

ਅੱਗ ਲੱਗਣ ਕਾਰਨ ਹੋਇਆ ਵੱਡਾ ਨੁਕਸਾਨ

ਭਾਦਸੋਂ (ਅਵਤਾਰ) : ਬੀਤੀ ਰਾਤ ਸੰਧੂ ਕਾਲੋਨੀ ਭਾਦਸੋਂ ਵਿਚ ਗੋ ਗ੍ਰੀਨ ਇੰਟਰਪ੍ਰਾਈਜ਼ (ਪੈਕਿੰਗ ਮਟੀਰੀਅਲ) ਵਿਚ ਅੱਗ ਲੱਗਣ ਕਾਰਨ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਮਾਲਕ ਸੁਜਾਤਾ ਰਾਣੀ ਨੇ ਦੱਸਿਆ ਰਾਤ ਨੂੰ ਅੱਗ ਲੱਗਣ ਦੇ ਚੱਲਦੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ, ਜਿਸ ਵਿਚ ਪੈਕਿੰਗ ਮਟੀਰੀਅਲ ਦਾ ਸਮਾਨ ਤਿਆਰ ਕੀਤਾ ਹੋਇਆ ਸੀ ਜੋ ਅਲੱਗ ਅਲੱਗ ਸ਼ਹਿਰਾਂ ਵਿਚੋਂ ਸਪਲਾਈ ਕਰਨਾ ਸੀ ਤੇ ਕਈ ਟਨ ਕੱਚਾ ਮਟੀਰੀਅਲ ਪਿਆ ਸੀ ਜੋ ਸੜ ਕੇ ਸੁਆਹ ਹੋ ਗਿਆ। 

ਅੱਗ ਲੱਗਣ ਨਾਲ ਮਸ਼ੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ। ਸੁਜਾਤਾ ਰਾਣੀ ਨੇ ਦੱਸਿਆ ਕਿ ਮੈਂ ਇਹ ਕੰਮ ਲੋਨ ਲੈ ਸ਼ੁਰੂ ਕੀਤਾ ਸੀ ਤਾਂ ਜੋ ਮੈਂ ਆਪਣੇ ਪੈਰਾਂ ਖੜ੍ਹੀ ਹੋ ਸਕਾਂ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਅਪੀਲ ਵੀ ਕਰਾਂਗੀ ਤਾਂ ਜੋ ਉਹ ਦੋਬਾਰਾ ਆਪਣੇ ਪੈਰਾ 'ਤੇ ਖੜ੍ਹੀ ਹੋ ਸਕੇ।


author

Gurminder Singh

Content Editor

Related News