ਸਰਪੰਚ ਸੋਨੂੰ ਚੀਮਾ ਦੀ ਅਗਵਾਈ ''ਚ ਵੰਡੀ ਸਸਤੀ ਕਣਕ

Tuesday, Feb 06, 2018 - 05:52 PM (IST)

ਸਰਪੰਚ ਸੋਨੂੰ ਚੀਮਾ ਦੀ ਅਗਵਾਈ ''ਚ ਵੰਡੀ ਸਸਤੀ ਕਣਕ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਾਤਵਰ, ਭਾਟੀਆ) - ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਅੱਡਾ ਝਬਾਲ ਅਤੇ ਝਬਾਲ ਪੁੱਖਤਾ ਦੇ ਸੈਂਕੜੇ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਅਤੇ ਮੋਨੂੰ ਚੀਮਾ ਨੇ ਦੱਸਿਆ ਕਿ 5 ਪੜਾਵਾਂ 'ਚ ਅੱਡਾ ਝਬਾਲ ਅਤੇ ਝਬਾਲ ਪੁੱਖਤਾ ਦੇ ਸੈਂਕੜੇ ਲਾਭਪਾਤਰੀਆਂ ਨੂੰ ਪੰਚਾਇਤ ਘਰ ਝਬਾਲ ਵਿਖੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸਸਤੀ ਕਣਕ ਤਕਸੀਮ ਕੀਤੀ ਜਾ ਰਹੀ ਹੈ। ਜਦਕਿ ਅਗਲੇ 2 ਪੜਾਵਾਂ 'ਚ ਝਬਾਲ ਖਾਮ ਅਤੇ ਝਬਾਲ ਖੁਰਦ ਦੇ ਲਾਭਪਾਤਰੀਆਂ ਨੂੰ ਅਤੇ ਇਸ ਉਪਰੰਤ ਝਬਾਲ ਦੀਆਂ ਬਾਕੀ ਰਹਿੰਦੀਆਂ ਪੰਚਾਇਤਾਂ ਦੇ ਲਾਭਪਾਤਰੀਆਂ ਨੂੰ ਕਣਕ ਤਕਸੀਮ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਰਦਰਸ਼ਰੀ ਅਤੇ ਬਿਨ੍ਹਾਂ ਪੱਖਪਾਤ ਦੇ ਲੋੜਵੰਦ ਅਤੇ ਸਹੀ ਹੱਕਦਾਰ ਲਾਭਪਾਤਰੀਆਂ ਨੂੰ ਕਣਕ ਵੰਡੀ ਜਾ ਰਹੀ ਹੈ, ਜਿਸ ਤਹਿਤ ਪੰਚਾਇਤ ਘਰ ਝਬਾਲ ਵਿਖੇ ਬਕਾਇਦਾ ਕੈਂਪ ਲਗਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਅਗਵਾਈ 'ਚ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਾਭਪਾਤਰੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਯੋਜਨਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝਬਾਲ ਅੱਡਾ, ਪੁੱਖਤਾ, ਖਾਮ, ਝਬਾਲ ਖੁਰਦ, ਬਘੇਲ ਸਿੰਘ ਵਾਲਾ, ਬਾਬਾ ਲੰਗਾਹ ਅਤੇ ਸਵਰਗਾਪੁਰੀ ਦੇ ਕਰੀਬ 8000 ਲਾਭ ਪਾਤਰੀ ਹਨ ਜਿੰਨ੍ਹਾਂ ਨੂੰ 8 ਅਨਾਜ ਡੀਪੂਆਂ ਰਾਹੀਂ ਕਣਕ ਵੰਡੀ ਜਾਵੇਗੀ। ਸਸਤੀ ਕਣਕ ਅਕਤੂਬਰ 2017 ਤੋਂ ਮਾਰਚ 2018 ਤੱਕ ਵੰਡੀ ਜਾ ਰਹੀ ਹੈ ਅਤੇ ਅਗਾਮੀ ਸਮੇਂ ਦੌਰਾਨ ਇਸ ਸਕੀਮ ਤੋਂ ਵਾਂਝੇ ਲਾਭਪਾਤਰੀਆਂ ਦੇ ਕਾਰਡ ਵੀ ਬਣਾਏ ਜਾਣਗੇ। ਇਸ ਮੌਕੇ ਸਰਪੰਚ ਮੋਨੂੰ ਚੀਮਾ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਸਰਪੰਚ ਗੁਰਦੀਪ ਸਿੰਘ ਝਬਾਲ ਪੁੱਖਤਾ, ਯਾਦੋ ਭੱਠੇ ਵਾਲਾ, ਹੈਪੀ ਲੱਠਾ, ਪ੍ਰਧਾਨ ਬੰਟੀ ਸ਼ਰਮਾ, ਜਪਿੰਦਰ ਜਪਾਨਾ, ਚੇਅਰਮੈਨ ਸਾਗਰ ਸ਼ਰਮਾ, ਮਨਜੀਤ ਸਿੰਘ ਭੋਜੀਆਂ ਮੈਂਬਰ ਪੰਚਾਇਤ, ਰਮਨ ਕੁਮਾਰ ਮੈਂਬਰ ਪੰਚਾਇਤ, ਵੀਰ ਸਿੰਘ ਅੱਡਾ ਝਬਾਲ, ਸੂਰਜ ਸੂਦ, ਗੁਰਜੀਤ ਸਿੰਘ ਜੀਓਬਾਲਾ, ਜੱਗਾ ਸਵਰਗਾਪੁਰੀ, ਰਾਮ ਸਿੰਘ ਨਾਮਧਾਰੀ, ਅਵਤਾਰ ਸਿੰਘ ਬੁਰਜ, ਸਰਪੰਚ ਗਿੰਦੀ ਝਬਾਲ, ਅਮਨ ਮੈਨੇਜਰ ਗੰਨ ਹਾਊਸ, ਰਾਜਾ ਫਰੂਟ ਵਾਲਾ, ਬਲਜੀਤ ਸਿੰਘ ਟਰਾਂਸਪੋਟਰ, ਸਾਹਿਬ ਸਿੰਘ ਮੁਨੀਮ ਆਦਿ ਹਾਜ਼ਰ ਸਨ।


Related News