ਸੰਗਰੂਰ 'ਚ ਸਿਪਾਹੀ ਨੇ ਕੁੱਟਿਆ ਏ.ਐੱਸ.ਆਈ. (ਵੀਡੀਓ)

Thursday, Oct 17, 2019 - 10:15 AM (IST)

ਸੰਗਰੂਰ (ਰਾਜੇਸ਼ ਕੋਹਲੀ) : ਪੁਲਸ ਆਮ ਲੋਕਾਂ ਅਤੇ ਅਪਰਾਧੀ ਅਨਸਰਾਂ ਦੀ ਕੁੱਟਮਾਰ ਦਾ ਸ਼ਿਕਾਰ ਤਾਂ ਹੋ ਰਹੀ ਹੈ ਪਰ ਉਥੇ ਹੀ ਵਿਭਾਗ ਦੇ ਸਾਥੀ ਹੀ ਇਕ-ਦੂਜੇ 'ਤੇ ਹੱਥ ਚਲਾ ਰਹੇ ਹਨ। ਇਹ ਮਾਮਲਾ ਸੰਗਰੂਰ ਦਾ ਹੈ, ਜਿਥੇ ਇਕ ਪੁਲਸ ਮੁਲਾਜ਼ਮ ਨੇ ਆਪਣੇ ਹੀ ਸੀਨੀਅਰ ਅਫਸਰ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ।

ਦਰਅਸਲ ਵਿਵਾਦ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਇਆ। ਇਥੇ ਇਕ ਸਿਪਾਹੀ ਨੇ ਏ.ਐੱਸ.ਆਈ. ਰੈਂਕ ਦੇ ਮੁਲਾਜ਼ਮ ਦੀ ਛਿੱਤਰ ਪਰੇਡ ਕਰ ਦਿੱਤੀ। ਸਿਪਾਹੀ ਦੀਆਂ ਚੋਟਾਂ ਤੋਂ ਜ਼ਖ਼ਮੀ ਹੋਏ ਏ.ਐਸ.ਆਈ. ਰਾਮ ਦਾਸ ਨੇ ਦੱਸਿਆ ਕਿ ਉਹ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਬਾਹਰ ਗੱਡੀ ਖੜ੍ਹੀ ਕਰਕੇ ਅੰਦਰ ਜਾਣ ਲੱਗਾ ਤਾਂ ਸਿਪਾਹੀ ਨੇ ਉਸ 'ਤੇ ਕਹੀ ਨਾਲ ਵਾਰ ਕਰ ਦਿੱਤਾ ਤੇ ਉਸ ਨਾਲ ਕਾਫੀ ਧੱਕਾਮੁੱਕੀ ਵੀ ਕੀਤੀ। ਉਥੇ ਹੀ ਸੰਗਰੂਰ ਦੇ ਡੀ.ਐਸ.ਪੀ. ਸਤਪਾਲ ਸ਼ਰਮਾ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਛੋਟੀ ਜਿਹੀ ਹੀ ਗੱਲ ਤੋਂ ਵਰਦੀਧਾਰੀਆਂ ਦੇ ਆਪਸ 'ਚ ਭਿੜਣ ਦਾ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


author

cherry

Content Editor

Related News