ਰਾਈਟ-ਵੇ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 6 ਬੈਂਡ
Wednesday, Apr 10, 2019 - 04:12 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ, ਬੀ. ਐੱਨ. 271/4)-ਪੰਜਾਬ ਦੀ ਪ੍ਰਸਿੱਧ ਅਤੇ ਸਨਮਾਨਤ ਸੰਸਥਾ ਰਾਈਟ-ਵੇਅ ਏਅਰ ਲਿੰਕਸ ਜੋ ਕਿ ਕਈ ਲੰਮੇ ਸਮੇਂ ਤੋਂ ਆਈਲੈੱਟਸ, ਪੀ. ਟੀ. ਈ. ਅਤੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਲੈੱਟਸ ਦੇ ਆਏ ਨਤੀਜਿਆਂ ’ਚੋਂ ਅਜੀਤ ਸਿੰਘ ਪੁੱਤਰ ਜਗਤਪਾਲ ਸਿੰਘ ਪਿੰਡ ਰਾਮਾਂ ਨੇ ਓਵਰਆਲ 6 ਬੈਂਡ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਐੱਮ. ਡੀ. ਸ਼੍ਰੀ ਦੇਵ ਪ੍ਰਿਆ ਤਿਆਗੀ ਨੇ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਤਿਆਰੀ ਕਰਵਾਉਂਦੀ ਹੈ ਅਤੇ ਪੇਪਰ ਦੇਣ ਵੇਲੇ ਅਤੇ ਪਡ਼੍ਹਾਈ ’ਚ ਕਮਜ਼ੋਰ ਵਿਦਿਆਰਥੀਆਂ ਨੂੰ ਵਾਧੂ ਫ੍ਰੀ ਕਲਾਸਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਇਸ ਸਮੇਂ ਵਿਦਿਆਰਥੀ ਅਜੀਤ ਸਿੰਘ ਨੂੰ ਉਨ੍ਹਾਂ ਦੇ ਚੰਗੇ ਸਕੋਰ ਲਈ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਲਈ ਕਾਮਨਾ ਕੀਤੀ।
