ਵਿਦਿਆਰਥੀਆਂ ਲਾਇਆ ਆਗਰਾ, ਜੈਪੁਰ ਦਾ ਵਿੱਦਿਅਕ ਟੂਰ
Wednesday, Apr 10, 2019 - 04:11 AM (IST)
ਸੰਗਰੂਰ (ਯਾਸੀਨ)-ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੇ ਵਿਦਿਆਰਥੀਆਂ ਵੱਲੋਂ ਚਾਰ ਰੋਜ਼ਾ ਆਗਰਾ, ਜੈਪੁਰ ਟੂਰ ਲਗਾਇਆ ਗਿਆ। ਜਿਸ ਦੌਰਾਨ ਆਗਰਾ ਵਿਖੇ ਤਾਜ ਮਹਿਲ, ਅਕਬਰ ਦਾ ਮਕਬਰਾ, ਆਗਰਾ ਕਿਲਾ, ਗੁਰਦੁਆਰਾ ਗੁਰੂ ਕਾ ਤਾਲ ਆਦਿ ਇਤਿਹਾਸਕ ਥਾਵਾਂ ਦੀ ਯਾਤਰਾ ਕੀਤੀ ਅਤੇ ਉਨ੍ਹਾਂ ਬਾਰੇ ਰੌਚਕ ਜਾਣਕਾਰੀ ਪ੍ਰਾਪਤ ਕੀਤੀ। ਆਗਰਾ ਤੋਂ ਵਾਪਸੀ ਸਮੇਂ ਫਤਿਹਪੁਰ ਸਿੱਕਰੀ ਦਾ ਬੁਲੰਦ ਦਰਵਾਜ਼ਾ, ਜੈਪੁਰ ਵਿਖੇ ਐਲਵਰਟ ਹਾਲ, ਬਾਪੂ ਮਾਰਕੀਟ, ਵਰਲਡ ਟ੍ਰੇਡ ਪਾਰਕ, ਬਿਰਲਾ ਮੰਦਰ, ਪਿੰਕ ਸਿਟੀ, ਹਵਾ ਮਹਿਲ, ਜਲ ਮਹਿਲ ਅਤੇ ਅਜਮੇਰ ਦਾ ਕਿਲਾ ਦੇਖਿਆ। ਵਿਦਿਆਰਥੀਆਂ ਨੇ ਦੱਸਿਆ ਕਿ ਇਹ ਟੂਰ ਖੂਬ ਮਨੋਰੰਜਨ ਭਰਪੂਰ ਅਤੇ ਜਾਣਕਾਰੀ ’ਚ ਵਾਧਾ ਕਰਨ ਵਾਲਾ ਸੀ। ਇਸ ਸਮੇਂ ਡਾ. ਪਰਮਿੰਦਰ ਕੌਰ ਮੰਡੇਰ, ਪ੍ਰੋ. ਇਕਬਾਲ ਸਿੰਘ, ਪ੍ਰੋ. ਰਾਜਵਿੰਦਰਪਾਲ ਸਿੰਘ, ਪ੍ਰੋ. ਰਮਨ ਕੁਮਾਰ ਵੀ ਵਿਦਿਆਰਥੀਆਂ ਦੇ ਨਾਲ ਸਨ। ਪ੍ਰਿੰਸੀਪਲ ਡਾ. ਜਗਦੀਪ ਕੌਰ ਅਤੇ ਵਾਈਸ ਪ੍ਰਿੰਸੀਪਲ ਹਲੀਮ ਸ਼ਿਆਮਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ।
