ਯੂਥ ਖੱਤਰੀ ਸਭਾ ਬਰਨਾਲਾ ਨੇ ਰਾਜੀਵ ਵਰਮਾ ਨੂੰ ਕੀਤਾ ਸਨਮਾਨਤ
Wednesday, Apr 10, 2019 - 04:11 AM (IST)
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਯੂਥ ਖੱਤਰੀ ਸਭਾ ਬਰਨਾਲਾ ਦੇ ਮੈਂਬਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਕਾਊਂਸਿਲ ਦੇ ਮੈਂਬਰ ਨਿਯੁਕਤ ਹੋਣ ’ਤੇ ਸਭਾ ਦੇ ਮੈਂਬਰ ਰਾਜੀਵ ਵਰਮਾ ਨੂੰ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਯੂਥ ਖੱਤਰੀ ਸਭਾ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਵਰੁਣ ਬੱਤਾ, ਯੂਥ ਖੱਤਰੀ ਸਭਾ ਦੇ ਜ਼ਿਲਾ ਪ੍ਰਧਾਨ ਸੰਦੀਪ ਕੁਮਾਰ, ਯੂਥ ਖੱਤਰੀ ਸਭਾ ਦੇ ਸ਼ਹਿਰੀ ਪ੍ਰਧਾਨ ਸੋਨੂੰ ਉਪਲ ਨੇ ਦੱਸਿਆ ਕਿ ਖੱਤਰੀ ਪਰਿਵਾਰਾਂ ’ਚ ਵਰਮਾ ਨੂੰ ਮਿਲੇ ਨਵਨਿਯੁਕਤ ਪਦ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਅਤੇ ਬਹੁਤ ਹੀ ਸਨਮਾਨ ਦੀ ਗੱਲ ਹੈ ਕਿ ਖੱਤਰੀ ਪਰਿਵਾਰਾਂ ਦੇ ਮੈਂਬਰ ਹਰ ਖੇਤਰ ’ਚ ਅੱਗੇ ਵਧ ਰਹੇ ਹਨ ਅਤੇ ਦੇਸ਼ ਦੇ ਲੋਕਤੰਤਰ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਯੂਥ ਖੱਤਰੀ ਸਭਾ ਵਲੋਂ ਇਸ ਪ੍ਰਾਪਤੀ ’ਤੇ ਰਾਜੀਵ ਵਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੀਵ ਵਰਮਾ ਨੇ ਕਿਹਾ ਕਿ ਉਹ ਉਕਤ ਨਿਯੁਕਤੀ ’ਤੇ ਹਾਈਕਮਾਨ ਦਾ ਧੰਨਵਾਦ ਕਰਦੇ ਹਾਂ ਅਤੇ ਖੱਤਰੀ ਸਭਾ ਨਾਲ ਇਹ ਵਾਅਦਾ ਕਰਦੇ ਹਾਂ ਕਿ ਉਹ ਯੂਥ ਲਈ ਹਰ ਸਮੇਂ ਤੱਤਪਰ ਰਹਿਣਗੇ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਸੁਰਿੰਦਰ ਸੋਹਲ, ਰਾਜੀਵ ਵਰਮਾ ਰਿੰਪੀ, ਸੁਰੇੋਸ਼ ਥਾਪਰ, ਅਮਿਤ ਸੋਹਲ, ਉਮੇਸ਼ ਸੋਹਲ, ਰਾਕੇਸ਼ ਦਾਨੀਆ, ਰਾਜਿੰਦਰਪਾਲ ਵਰਮਾ, ਜਗਰੂਪ, ਸੁਰਿੰਦਰ ਕੁਮਾਰ, ਤਰਸੇਮ ਸੋਬਤੀ, ਨਰਿੰਦਰ ਚੋਪਡ਼ਾ, ਸੁਖਦੇਵ ਲੌਟਾਵਾ, ਰਾਮ ਕੁਮਾਰ, ਸੰਜੀਵ ਵਰਮਾ, ਗਗਨ ਸੋਹਲ, ਹੈਪੀ ਸੋਹਲ, ਸੰਜੀਵ ਢੰਡ, ਸੰਦੀਪ ਜੇਠੀ, ਸੰਜੇ ਸੋਢੀ, ਸ਼ਿਵਤ ਕੁਮਾਰ ਬੱਤਾ, ਸੰਜੀਵ ਮਹਿਤਾ, ਮੋਨੂੰ ਸੋਹਲ, ਸਚਿਨ ਚੋਪਡ਼ਾ, ਸੁਰਿੰਦਰਪਾਲ ਵਰਮਾ, ਤਰਸੇਮ ਲੰੂਬਾ, ਅਸ਼ੋਕ ਉਪਲ, ਰਮਨ ਵਰਮਾ, ਲਾਜਪਤ ਰਾਏ ਚੋਪਡ਼ਾ, ਰਾਕੇਸ਼ ਨੋਨੀ ਆਦਿ ਹਾਜ਼ਰ ਸਨ।
