ਲੁਟੇਰਿਆਂ ਨੇ ਨੌਜਵਾਨ ਦੀ ਕੁੱਟ-ਮਾਰ ਕਰ ਕੇ ਖੋਹੇ ਮੋਬਾਇਲ

Saturday, Mar 30, 2019 - 03:56 AM (IST)

ਲੁਟੇਰਿਆਂ ਨੇ ਨੌਜਵਾਨ ਦੀ ਕੁੱਟ-ਮਾਰ ਕਰ ਕੇ ਖੋਹੇ ਮੋਬਾਇਲ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ, ਰਵਿੰਦਰ) -ਚਾਰ ਲੁਟੇਰੇ ਇਕ ਵਿਅਕਤੀ ਦੀ ਕੁੱਟ-ਮਾਰ ਕਰ ਕੇ ਉਸਦੇ ਦੋ ਮੋਬਾਇਲ ਅਤੇ ਜ਼ਰੂਰੀ ਕਾਗਜ਼ਾਤ ਖੋਹ ਕੇ ਫਰਾਰ ਹੋ ਗਏ। ਥਾਣਾ ਧਨੌਲਾ ਦੇ ਪੁਲਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਗੁਰਦੀਪ ਸਿੰਘ ਵਾਸੀ ਪੰਧੇਰ ਨੇ ਬਿਆਨ ਦਰਜ ਕਰਵਾਏ ਕਿ ਬੀਤੇ ਦਿਨੀਂ ਸਾਢੇ ਸੱਤ ਵਜੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਜਾ ਰਿਹਾ ਸੀ। ਜਦੋਂ ਮੈਂ ਕੋਠੇ ਵਾਹਿਗੁਰਪੁਰਾ ਪਾਸ ਪੁੱਜਾ ਤਾਂ ਚਾਰ ਅਣਪਛਾਤੇ ਨੌਜਵਾਨਾਂ ਨੇ ਮੇਰੀ ਕੁੱਟ-ਮਾਰ ਕੀਤੀ ਅਤੇ ਮੇਰੇ ਕੋਲੋਂ ਦੋ ਮੋਬਾਇਲ, ਇਕ ਟੈਬ ਅਤੇ ਜ਼ਰੂਰੀ ਕਾਗਜ਼ਾਤ ਖੋਹ ਕੇ ਫਰਾਰ ਹੋ ਗਏ, ਜਿਸ ਦੀ ਕੁੱਲ ਕੀਮਤ 26,000 ਰੁਪਏ ਦੇ ਕਰੀਬ ਹੈ। ਲੁਟੇਰਿਆਂ ਵੱਲੋਂ ਕੁੱਟ-ਮਾਰ ਕਰਨ ’ਤੇ ਮੈਂ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਅਤੇ ਮੈਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਗੁਰਦੀਪ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਚਾਰ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related News