ਇੱਕੋ ਰਾਤ 10 ਕਿਸਾਨਾਂ ਦੀਆਂ ਮੋਟਰਾਂ ''ਤੇ ਹੋਈ ਚੋਰੀ, ਤਾਰਾਂ ਲਾਹ ਕੇ ਲੈ ਗਏ ਚੋਰ

Friday, Jul 18, 2025 - 04:10 PM (IST)

ਇੱਕੋ ਰਾਤ 10 ਕਿਸਾਨਾਂ ਦੀਆਂ ਮੋਟਰਾਂ ''ਤੇ ਹੋਈ ਚੋਰੀ, ਤਾਰਾਂ ਲਾਹ ਕੇ ਲੈ ਗਏ ਚੋਰ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਆਉਂਦੇ ਪਿੰਡਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਚੋਰ ਗਰੋਹ ਵੱਲੋਂ ਟਰਾਂਸਫਰਮਰਾਂ ਨੂੰ ਨੁਕਸਾਨ ਪਹੁੰਚਾ ਕੇ ਉਨ੍ਹਾਂ ਵਿੱਚੋਂ ਤੇਲ ਚੋਰੀ ਕਰਨ, ਕੇਬਲਾਂ ਵੱਢਣ ਅਤੇ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਨ੍ਹਾਂ ਵਧਦੀਆਂ ਚੋਰੀਆਂ ਕਾਰਨ ਕਿਸਾਨਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਇੰਚਾਰਜ ਦੇ ਘਰ ED ਦੀ ਰੇਡ!

ਬੀਤੀ ਰਾਤ ਪਿੰਡ ਮਹਿਲ ਖੁਰਦ, ਖਿਆਲੀ ਅਤੇ ਮਹਿਲ ਕਲਾਂ ਵਿਖੇ ਚੋਰ ਗਰੋਹ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ 10  ਮੋਟਰਾਂ ਦੀਆਂ ਕੇਬਲਾਂ ਵੱਢ ਕੇ ਚੋਰੀ ਕਰ ਲਈਆਂ ਗਈਆਂ। ਇਸ ਮੌਕੇ ਕਿਸਾਨ ਭਰਪੂਰ ਸਿੰਘ, ਭਗਵੰਤ ਸਿੰਘ, ਸਾਧੂ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਮਹਿਲ ਖੁਰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰ ਮਹਿਲ ਖੁਰਦ ਤੋਂ ਖਿਆਲੀ ਨੂੰ ਜਾਂਦੀ ਲਿੰਕ ਸੜਕ ਦੇ ਨਾਲ ਲੱਗਦੇ ਖੇਤਾਂ ਵਿਚੋਂ ਕੇਬਲਾਂ ਵੱਢ ਕੇ ਫਰਾਰ ਹੋ ਗਏ। ਉਨਾ ਕਿਹਾ ਕਿ ਕਿਸਾਨ ਭਗਵੰਤ ਸਿੰਘ ਵਾਸੀ ਮਹਿਲ ਖੁਰਦ ਦੀ ਮੋਟਰ ਤੋਂ 100 ਫੁੱਟ ਕੇਬਲ,ਭਰਪੂਰ ਸਿੰਘ ਦੀ ਮੋਟਰ ਤੋਂ 50 ਫੁੱਟ,ਅਵਤਾਰ ਸਿੰਘ ਖਾਲਸਾ ਦੀ ਮੋਟਰ ਤੋਂ 20 ਫੁੱਟ,ਪ੍ਰਗਟ ਸਿੰਘ ਦੀ ਮੋਟਰ ਤੋਂ 30 ਫੁੱਟ ਸਰਬਜੀਤ ਸਿੰਘ (ਮਹਿਲ ਖੁਰਦ) ਦੀ ਮੋਟਰ ਤੋਂ 50 ਫੁੱਟ, ਗੁਰਜੰਟ ਸਿੰਘ (ਮਹਿਲ ਕਲਾਂ) ਦੀ ਮੋਟਰ ਤੋਂ 40 ਫੁੱਟ ਕੇਵਲ ਤਾਰ,ਇਸੇ ਤਰ੍ਹਾਂ ਪਿੰਡ ਖਿਆਲੀ ਤੋਂ ਕੁਰੜ ਨੂੰ ਜਾਂਦੀ ਲਿੰਕ ਸੜਕ ਦੇ ਨੇੜਲੇ ਖੇਤਾਂ ’ਚੋਂ ਵੀ ਚੋਰੀ ਦੀਆਂ ਵਾਰਦਾਤਾਂ ਹੋਈਆਂ। 

ਪੀੜਤ ਕਿਸਾਨ ਕੁਲਵੰਤ ਸਿੰਘ ਵਾਸੀ ਖਿਆਲੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਖਿਆਲੀ,ਦੀ ਮੋਟਰ ਤੋਂ 30 ਫੁੱਟ,ਕੁਲਵੰਤ ਸਿੰਘ ਦੀ ਮੋਟਰ ਤੋਂ 40 ਫੁੱਟ,ਰਾਜਵਿੰਦਰ ਸਿੰਘ ਦੀ ਮੋਟਰ 40 ਫੁੱਟ ਤਾਰ ਚੋਰੀ ਕਰ ਲਈ ਗਈ। ਕਿਸਾਨਾਂ ਨੇ ਦੱਸਿਆ ਕਿ ਚੋਰੀ ਦੀ ਇਹ ਘਟਨਾ ਉਨ੍ਹਾਂ ਨੂੰ ਤਦੋਂ ਪਤਾ ਲੱਗੀ ਜਦੋਂ ਉਹ ਸਵੇਰ ਖੇਤ ਵਿੱਚ ਹਰਾ ਚਾਰਾ ਲੈਣ ਅਤੇ ਫਸਲ ਦੀ ਦੇਖਭਾਲ ਲਈ ਗਏ। ਉੱਥੇ ਮੋਟਰਾਂ ਦੀਆਂ ਤਾਰਾਂ ਗਾਇਬ ਸਨ।ਕਿਸਾਨਾਂ ਦਾ ਕਹਿਣਾ ਹੈ ਕਿ ਇਹ ਲਗਾਤਾਰ ਚੱਲ ਰਹੀਆਂ ਚੋਰੀਆਂ ਇਲਾਕੇ ਦੀ ਅਮਨ-ਕਨੂੰਨ ਸਥਿਤੀ ਉੱਤੇ ਵੱਡਾ ਸਵਾਲ ਖੜਾ ਕਰ ਰਹੀਆਂ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਵਾਰਦਾਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਅਤੇ ਇਲਾਕੇ ਵਿੱਚ ਰਾਤ ਦੀ ਗਸ਼ਤ ਵਧਾਈ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News