ਪੰਜਾਬ: ਵਹੁਟੀ ਨੇ ਆਸ਼ਿਕ ਪਿੱਛੇ ਮਾਰ ਛੱਡਿਆ ਘਰਵਾਲਾ! ਭੂਆ ਦੇ ਮੁੰਡੇ ਨਾਲ ਹੀ...
Friday, Jul 04, 2025 - 02:09 PM (IST)

ਸੰਗਰੂਰ: ਵਿਆਹ ਮਗਰੋਂ ਵੀ ਨਾਜਾਇਜ਼ ਸਬੰਧਾਂ ਪਿੱਛੇ ਉੱਜੜ ਰਹੇ ਪਰਿਵਾਰਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ। ਕੁਝ ਚਿਰ ਦੀ ਆਸ਼ਕੀ ਪਿੱਛੇ ਲੋਕ ਉਸ ਇਨਸਾਨ ਦਾ ਕਤਲ ਕਰਨ ਤੋਂ ਵੀ ਪਿੱਛੇ ਨਹੀਂ ਹੱਟ ਰਹੇ, ਜਿਸ ਨਾਲ ਕਦੇ ਸੱਤ ਜਨਮਾਂ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਹੋਣ। ਅਜਿਹਾ ਹੀ ਇਕ ਮਾਮਲਾ ਸੰਗਰੂਰ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ ਇਕ ਮਹਿਲਾ ਦਾ ਆਪਣੇ ਪਤੀ ਦੇ ਭੂਆ ਦੇ ਮੁੰਡੇ 'ਤੇ ਹੀ ਦਿਲ ਆ ਗਿਆ ਤੇ ਫ਼ਿਰ ਉਸ ਨਾਲ ਰਲ਼ ਕੇ ਉਸ ਨੇ ਆਪਣਾ ਸੁਹਾਗ ਵੀ ਉਜਾੜ ਲਿਆ।
ਇਹ ਖ਼ਬਰ ਵੀ ਪੜ੍ਹੋ - ਘਰੋਂ ਭੱਜਣ ਵਾਲੇ ਪ੍ਰੇਮੀ ਜੋੜਿਆਂ ਲਈ ਬੇਹੱਦ ਅਹਿਮ ਖ਼ਬਰ! ਜਾਰੀ ਹੋਏ ਨਵੇਂ ਨਿਰਦੇਸ਼
ਪਰਿਵਾਰ ਨੂੰ ਪਹਿਲਾਂ ਨੌਜਵਾਨ ਦੀ ਮੌਤ 'ਤੇ ਕੋਈ ਸ਼ੱਕ ਨਹੀ ਹੋਇਆ ਤੇ ਉਸ ਦਾ ਅੰਤਿਮ ਸਸਕਾਰ ਤਕ ਕਰ ਦਿੱਤਾ ਗਿਆ ਸੀ। ਪਰ 10 ਦਿਨ ਬਾਅਦ ਇਕ CCTV ਫੁਟੇਜ ਵਿਚ ਖ਼ੁਲਾਸਾ ਹੋਇਆ ਕਿ ਜਿਸ ਰਾਤ ਉਸ ਦੀ ਮੌਤ ਹੋਈ, ਕੋਈ ਨੌਜਵਾਨ ਉਸ ਦੇ ਘਰ ਮੋਟਰਸਾਈਕਲ 'ਤੇ ਉਨ੍ਹਾਂ ਘਰ ਆਇਆ ਸੀ। ਜਦੋਂ ਮਾਮਲੇ ਦੀ ਘੋਖ ਕੀਤੀ ਗਈ ਤਾਂ ਅਸਲੀਅਤ ਜਾਣ ਪਰਿਵਾਰ ਵੀ ਹੱਕਾ ਬੱਕਾ ਰਹਿ ਗਿਆ।
ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਗਟ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਜਗਸੀਰ ਸਿੰਘ (27) ਦਾ ਵਿਆਹ 8 ਸਾਲ ਪਹਿਲਾਂ ਬਖੋਰਾ ਕਲਾਂ ਵਾਸੀ ਹਰਪ੍ਰੀਤ ਕੌਰ ਦੇ ਨਾਲ ਹੋਇਆ ਸੀ ਤੇ ਹੁਣ ਉਹ ਦੋਵੇਂ ਪਰਿਵਾਰ ਤੋਂ ਵੱਖਰੇ ਰਹਿੰਦੇ ਸਨ। ਕੁਝ ਦਿਨ ਪਹਿਲਾਂ ਉਸ ਦੀ ਭਾਬੀ ਹਰਪ੍ਰੀਤ ਕੌਰ ਪੇਕੇ ਘਰ ਗਈ ਸੀ ਤੇ ਫ਼ਿਰ ਉਸ ਦੀ ਭੂਆ ਦਾ ਮੁੰਡਾ ਲਵਪ੍ਰੀਤ ਸਿੰਘ ਵਾਸੀ ਮਾਨਸਾ ਮੋਟਰਸਾਈਕਲ 'ਤੇ ਭਾਬੀ ਨੂੰ ਛੱਡਣ ਆਇਆ ਸੀ। ਉਨ੍ਹਾਂ ਨੇ ਪਰਿਵਾਰ ਨੂੰ ਦੱਸਿਆ ਕਿ ਘਰ ਦਾ ਗੇਟ ਬਾਹਰੋਂ ਬੰਦ ਸੀ, ਉਨ੍ਹਾਂ ਨੇ ਗੇਟ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਗੇਟ ਨਹੀਂ ਖੋਲ੍ਹਿਆ। ਰਾਤ 8 ਵਜੇ ਉਸ ਦੇ ਪਿਤਾ ਤੇ ਚਾਚਾ ਨੇ ਰਲ਼ ਕੇ ਗੇਟ ਖੋਲ੍ਹਿਆ ਤਾਂ ਜਗਸੀਰ ਸਿੰਘ ਮ੍ਰਿਤਕ ਪਿਆ ਸੀ ਤੇ ਉਸ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਅਚਾਨਕ ਹੋਇਆ ਜ਼ੋਰਦਾਰ ਧਮਾਕਾ! ਦਰਜਨਾਂ ਇਲਾਕਿਆਂ 'ਚ Blackout
ਪ੍ਰਗਟ ਸਿੰਘ ਨੇ ਦੱਸਿਆ ਕਿ 22 ਜੂਨ ਨੂੰ ਜਗਸੀਰ ਦਾ ਸਸਕਾਰ ਕਰ ਦਿੱਤਾ ਗਿਆ। ਪਰਿਵਾਰ ਨੂੰ ਲਵਪ੍ਰੀਤ ਤੇ ਹਰਪ੍ਰੀਤ ਦੇ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ। ਉਨ੍ਹਾਂ ਨੇ ਜਦੋਂ ਗੁਆਂਢੀਆਂ ਦੇ CCTV ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ 20 ਜੂਨ ਦੀ ਰਾਤ ਨੂੰ ਲਵਪ੍ਰੀਤ ਮੋਟਰਸਾਈਕਲ 'ਤੇ ਜਗਸੀਰ ਨੂੰ ਲੈ ਕੇ ਘਰ ਆਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਲਵਪ੍ਰੀਤ ਤੇ ਹਰਪ੍ਰੀਤ ਨੇ ਰਲ਼ ਕੇ ਜਗਸੀਰ ਦਾ ਕਤਲ ਕੀਤਾ ਹੈ। ਇਸ ਸਬੰਧੀ ਥਾਣਾ ਮੂਨਕ ਦੇ ਐੱਸ. ਐੱਚ. ਓ. ਜਗਤਾਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਤੇ ਹਰਪ੍ਰੀਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਉਨ੍ਹਾਂ ਤੋਂ ਮਾਮਲੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8