ਸਾਕਾਰਤਮਕ ਸੋਚ ਅਤੇ ਯੋਜਨਾਬੱਧ ਰਵੀਜਨ ਹੈ ਸਫਲਤਾ ਦਾ ਮੂਲ ਮੰਤਰ : ਮਿ. ਲਵਦੀਪ

Friday, Mar 01, 2019 - 03:54 AM (IST)

ਸਾਕਾਰਤਮਕ ਸੋਚ ਅਤੇ ਯੋਜਨਾਬੱਧ ਰਵੀਜਨ ਹੈ ਸਫਲਤਾ ਦਾ ਮੂਲ ਮੰਤਰ : ਮਿ. ਲਵਦੀਪ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਸੀ. ਬੀ. ਐੱਸ. ਸੀ. ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਕੁਝ ਬੱਚਿਆਂ ਲਈ ਇਹ ਤਣਾਅ ਦਾ ਵਿਸ਼ਾ ਬਣੀ ਹੋਈ ਹੈ। ਆਰੀਆਭੱਟ ਇੰਟਰਨੈਸ਼ਨਲ ਸਕੂਲ ਦੇ ਫਿਜੀਕਲ ਟੀਚਰ ਲਵਦੀਪ ਸਿੰਘ ਨੇ ਇਸ ਵਿਸ਼ੇ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਜੀਕਸ ਵਿਸ਼ੇ ਬੋਰਡ ਪ੍ਰੀਖਿਆ ਅਤੇ ਪ੍ਰਤੀਯੋਗਿਤਾ ਪ੍ਰੀਖਿਆ ਦੇ ਲਈ ਅਤਿ ਮਹੱਤਵਪੂਰਨ ਹੈ। ਜਿਸ ਨੂੰ ਬੱਚੇ ਮਨੋਵਿਗਿਆਨਿਕ ਰੂਪ ਨਾਲ ਤਣਾਅ ਦਾ ਕਾਰਨ ਬਣਾ ਲੈਂਦੇ ਹਨ। ਫਿਜੀਕਲ ਟੀਚਰ ਹੋਣ ਦੇ ਨਾਤੇ ਇਸ ਵਿਸ਼ੇ ਦੀਆਂ ਮੁਸ਼ਕਲਾਂ ਦੇ ਲਈ ਉਹਨਾਂ ਨੇ ਕਈ ਤਰੀਕੇ ਦੱਸੇ ਜੋ ਇਸ ਨੂੰ ਆਸਾਨ ਬਣਾ ਸਕਦੇ ਹਨ।ਬੱਚਿਆਂ ਨੂੰ ਆਪਣੇ ਪੇਪਰ ਪੈਟਰਨ ਅਤੇ ਅੰਕ ਵਿਭਾਜਨ ਦੇ ਵਿਸ਼ੇ ਵਿਚ ਜਾਗਰੂਕ ਹੋਣਾ ਚਾਹੀਦਾ ਹੈ। ਪਰਿਭਾਸ਼ਾ, ਫਾਰਮੂਲਾ ਅਤੇ ਡੈਰੀਵੇਸ਼ਨਸ ਨੂੰ ਚੰਗੇ ਤਰੀਕੇ ਨਾਲ ਯਾਦ ਕਰਨਾ 25-28 ਅੰਕਾਂ ਦਾ ਇਜਾਫਾ ਕਰਵਾ ਸਕਦਾ ਹੈ। ਨਿਯੂਮੈਰੀਕਲਸ ਦਾ ਲਿਖਤੀ ਅਭਿਆਸ 14-15 ਅੰਕਾਂ ਨੂੰ ਦਿਖਾਉਣ ਵਿਚ ਸਹਾਇਕ ਹੈ। ਐੱਨ. ਸੀ. ਆਰ. ਟੀ. ਨੂੰ ਹੱਲ ਕਰਨਾ ਮੁੱਖ ਰੂਪ ’ਚ ਜ਼ਰੂਰੀ ਹੋਣਾ ਚਾਹੀਦਾ ਹੈ। ਘੱਟ ਤੋਂ ਘੱਟ ਪੰਜ ਤੋਂ ਛੇ ਪ੍ਰਸ਼ਨ ਪੱਤਰਾਂ ਨੂੰ ਹੱਲ ਕਰੋ ਜੋ ਕਿ ਪਿਛਲੀ ਬੋਰਡ ਪ੍ਰੀਖਿਆਵਾਂ ਨਾਲ ਸਬੰਧਤ ਹੈ। ਛੋਟੀਆਂ-ਛੋਟੀਆਂ ਗਲਤੀਆਂ ਮਾਕਸ ਘੱਟ ਕਰ ਦਿੰਦੀਆਂ ਹਨ ਇਸ ਲਈ ਪੇਪਰ ਹੱਲ ਕਰਦੇ ਸਮੇਂ ਸਾਵਧਾਨ ਰਹੋ। ਮਹੱਤਵਪੂਰਨ ਟਾਪਿਕਸ ਦੀ ਲਿਸਟ ਬਣਾਉ ਜਿਸ ’ਚ ਮਹੱਤਪੂਰਨ ਫਾਰਮੂਲਾ ਸ਼ਾਮਲ ਹੋਣਾ ਚਾਹੀਦਾ ਹੈ। ਸਾਕਾਰਤਮਕ ਸੋਚ ਅਤੇ ਯੋਜਨਾਬੱਧ ਰਵੀਜਨ ਸਫਲਤਾ ਦਾ ਅਤਿ ਮਹੱਤਵਪੂਰਨ ਰਹੱਸ ਹੈ।

Related News