ਦੁਧਾਰੂ ਪਸ਼ੂਆਂ ਦੀਆਂ ਨਸਲਾਂ ਸੁਧਾਰ ਕੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ : ਬਲਵੀਰ ਸਿੱਧੂ
Monday, Feb 18, 2019 - 04:03 AM (IST)
ਸੰਗਰੂਰ (ਸ਼ਾਮ, ਮਾਰਕੰਡਾ)-ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਰੋਜ਼ਗਾਰ ਮੰਤਰੀ ਨੇ ਇਥੇ ਵੈਟਰਨਰੀ ਹਸਪਤਾਲ ਤਪਾ ਨੂੰ ਅਪਗ੍ਰੇਡ ਕਰਨ ਸਮੇਂ ਕਿਹਾ ਕਿ ਪੰਜਾਬ ਦੇ 6 ਜ਼ਿਲਿਆਂ ਮਾਨਸਾ, ਫਰੀਦਕੋਟ, ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਮੋਗਾ ਦੇ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਨੇ ਨਵੇਂ ਉਪਰਾਲੇ ਕੀਤੇ ਹਨ ਅਤੇ ਥੋਡ਼੍ਹੇ ਉਤਪਾਦਨ ਨੂੰ ਵਧਾ ਕੇ 12 ਤੋਂ 13 ਸੌ ਟਨ ਮੱਛੀ ਦਾ ਉਤਪਾਦਨ ਕੀਤਾ ਗਿਆ ਹੈ ਅਤੇ ਲਗਭਗ 250 ਏਕਡ਼ ਜ਼ਮੀਨ ’ਚ ਮੱਛੀ ਦਾ ਉਤਪਾਦਨ ਸ਼ੁਰੂ ਕਰਵਾ ਦਿੱਤਾ ਹੈ, ਜਿਸ ਨਾਲ ਕਿਸਾਨਾਂ ਨੂੰ 5 ਤੋਂ 6 ਲੱਖ ਪ੍ਰਤੀ ਏਕਡ਼ ਆਮਦਨ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਤੋਂ ਛੁਟਕਾਰਾ ਪਾਉਣ ਲਈ ਵਿਦੇਸ਼ੀ ਕੰਪਨੀਆਂ ਦੇ ਸਹਿਯੋਗ ਨਾਲ ਪਸ਼ੂਆਂ ਦੀਆਂ ਨਸਲਾਂ ਸੁਧਾਰੀਆਂ ਜਾ ਰਹੀਆਂ ਹਨ ਤਾਂ ਕਿ ਫੰਡਰ ਪਸ਼ੂਆਂ ਦੀ ਗਿਣਤੀ ਘੱਟ ਕਰ ਕੇ ਵੱਧ ਦੁੱਧ ਦੇਣ ਵਾਲੀਆਂ ਮੱਝਾਂ ਗਊਆਂ ਦੀਆਂ ਨਸਲਾਂ ਵਿਕਸਿਤ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਵਿਦੇਸ਼ੀ ਤਕਨੀਕ ਦਾ ਆਸਰਾ ਲੈ ਕੇ ਮੱਝਾਂ ਤੇ ਗਊਆਂ, ਕੱਟੀਆਂ ਤੇ ਵੱਛੀਆਂ ਦੀ ਗਿਣਤੀ ਵਧ ਪੈਦਾ ਕੀਤੀ ਜਾਵੇਗੀ ਅਤੇ ਇਸ ਕੰਮ ਲਈ 50 ਕਰੋਡ਼ ਰੁਪਏ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲ ’ਚ ਪਸ਼ੂਆਂ ਦੀਆਂ ਨਸਲਾਂ ਸੁਧਾਰਨ ਦੀ ਕਾਇਆ ਪਲਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਦੁੱਧ ਦੇ ਉਤਪਾਦਨ ਡਿਮਾਂਡ ਅਤੇ ਸਪਲਾਈ ’ਚ ਬਹੁਤ ਵੱਡਾ ਫਰਕ ਹੈ, ਜਿਸ ਕਾਰਨ ਨਕਲੀ ਦੁੱਧ ਦੀ ਪੈਦਾਵਾਰ ਨੂੰ ਉਤਸ਼ਾਹ ਮਿਲ ਰਿਹਾ ਹੈ ਤੇ ਸਾਨੂੰ ਖਾਣ-ਪੀਣ ਲਈ ਨਕਲੀ ਦੁੱਧ, ਖੋਇਆ, ਪਨੀਰ ਮਿਲਦਾ ਹੈ, ਜਿਸ ਨਾਲ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਿੰਨ ਸਾਲ ’ਚ ਦੁੱਧ ਉਤਪਾਦਨ ਦੀ ਸਪਲਾਈ ’ਚ ਫਰਕ ਮਿਟਾ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਸਿਹਤ ’ਚ ਵੱਡਾ ਪਰਿਵਰਤਨ ਆਵੇਗਾ। ਉਨ੍ਹਾਂ ਪਸ਼ੂ ਦੇ ਸਰਕਾਰੀ ਹਸਪਤਾਲ ਨੂੰ 26 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਅਪਗ੍ਰੇਡ ਕਰਨ ਦਾ ਐਲਾਨ ਕੀਤਾ, ਉਨ੍ਹਾਂ ਤਪਾ ਨੂੰ ਨਹਿਰੀ ਪਾਣੀ ਦੀ ਸਪਲਾਈ ਕਰਨ ਵਾਲੀ ਕੱਸੀ-ਰਜਬਾਹੇ ਨੂੰ 16 ਲੱਖ ਰੁਪਏ ਦੀ ਵੀ ਗ੍ਰਾਂਟ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਤਪਾ ਦੇ ਸਰਕਾਰੀ ਸਕੂਲ ਨੂੰ ਵੀ ਸਮਾਰਟ ਬਣਾਉਣ ਦਾ ਵਾਅਦਾ ਕੀਤਾ। ਇਸ ਮੌਕੇ ਏ. ਡੀ. ਸੀ. ਪ੍ਰਵੀਨ ਗੋਇਲ, ਡੀ. ਡੀ. ਪੀ. ਓ. ਸੰਜੀਵ ਸ਼ਰਮਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸੁਖਵਿੰਦਰ ਸਿੰਘ ਮਾਨ, ਡਾ. ਰਾਜਿੰਦਰ ਕਾਂਸਲ ਸੀ. ਵੈਟਰਨਰੀ ਅਫਸਰ ਬਰਨਾਲਾ, ਡਾ. ਨਿਰਮਲ ਸਿੰਘ ਵੈਟਰਨਰੀ ਅਫਸਰ ਤਪਾ, ਸੀ. ਕਾਂਗਰਸੀ ਆਗੂ ਪ੍ਰੇਮ ਕੁਮਾਰ ਭੂਤ, ਸੂਬਾ ਸਕੱਤਰ ਕਾਂਗਰਸ ਅਮਰਜੀਤ ਸਿੰਘ ਧਾਲੀਵਾਲ, ਸਰਪੰਚ ਗੁਰਮੀਤ ਤਾਜੋਕੇ, ਸਰਪੰਚ ਕੁਲਵਿੰਦਰ ਸਿੰਘ ਹੈਪੀ ਬੱਲ੍ਹੋਕੇ, ਸਰਪੰਚ ਸੁਖਵਿੰਦਰ ਸਿੰਘ ਮੋਡ਼ ਨਿੰਮ ਵਾਲਾ, ਸਿਟੀ ਕਾਂਗਰਸ ਪ੍ਰਧਾਨ ਰਾਹੁਲ ਭਾਗਾਂ ਵਾਲਾ, ਸਮਾਜ ਸੇਵੀ ਧਰਮ ਪਾਲ ਸ਼ਰਮਾ, ਸਾਬਕਾ ਪ੍ਰਧਾਨ ਸੁਰੇਸ਼ ਕੁਮਾਰ ਪੱਖੋ, ਹੇਮ ਰਾਜ ਸ਼ੰਟੀ ਮੌਡ਼, ਭਗਵਾਨ ਦਲ ਲੋਹੇ ਵਾਲਾ, ਕੁਲਵੰਤ ਸਿੰਘ ਧਾਲੀਵਾਲ, ਸੱਤ ਪਾਲ ਕਛਿਆਡ਼ਾ, ਬੂਟਾ ਸਿੰਘ ਰੋਸ਼ਾ, ਗੁਰਚਰਨ ਸਿੰਘ ਰੋਸ਼ਾ, ਪੰਡਤ ਦੇਵ ਰਾਜ ਸ਼ਰਮਾ, ਸਰਪੰਚ ਰੂਪ ਸਿੰਘ ਮੋਡ਼ ਮਕਸੂਥਾ, ਸਰਪੰਚ ਜੋਗਿੰਦਰ ਬਰਾਡ਼ ਢਿੱਲਵਾਂ, ਸੋਮ ਨਾਥ ਬਹਾਵਲਪੁਰੀਆ, ਰਛਪਾਲ ਸਿੰਘ ਦਰਾਕਾ, ਅਸ਼ੋਕ ਕੁਮਾਰ ਢਿੱਲਵਾਂ ਚੇਅਰਮੈਨ ਸ਼ਿਵਾਲਿਕ ਸਕੂਲ ਤਪਾ, ਪ੍ਰਿੰਸੀਪਲ ਵਸੂੰਧਰਾ ਕਪਿਲਾ ਅਤੇ ਸਮੂਹ ਸਟਾਫ, ਹਰਦੀਪ ਸੇਖੋਂ ਆਦਿ ਵੱਡੀ ਗਿਣਤੀ ’ਚ ਪੰਚ, ਸਰਪੰਚ, ਨੰਬਰਦਾਰ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।
