‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਨੇ ਲੋਡ਼ਵੰਦਾਂ ਨੂੰ ਵੰਡੀਆਂ ਪੈਨਸ਼ਨਾਂ

Monday, Feb 18, 2019 - 04:02 AM (IST)

‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਨੇ ਲੋਡ਼ਵੰਦਾਂ ਨੂੰ ਵੰਡੀਆਂ ਪੈਨਸ਼ਨਾਂ
ਸੰਗਰੂਰ (ਵਿਵੇਕ ਸਿੰਧਵਾਨੀ)- ਡਾ. ਐੱਸ. ਪੀ . ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ‘ਸਰਬੱਤ ਦਾ ਭੱਲਾ’ ਚੈਰੀਟੇਬਲ ਟਰੱਸਟ ਵੱਲੋਂ ਲੋਡ਼ਵੰਦਾਂ ਨੂੰ ਪੈਨਸ਼ਨਾਂ ਵੰਡਣ ਲਈ ਸਮਾਗਮ ਦਾ ਆਯੋਜਨ ਹਰਮਨ ਹੋਟਲ ’ਚ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਜ਼ਿਲਾ ਇਕਾਈ ਦੇ ਪ੍ਰਧਾਨ ਸੁਖਮਿੰਦਰ ਸਿੰਘ ਮਾਲਕ ਹਰਮਨ ਹੋਟਲ ਨੇ ਕੀਤੀ। ਇਸ ਸਮੇਂ 67 ਲੋਡ਼ਵੰਦਾਂ ਨੂੰ ਪੈਨਸ਼ਨਾਂ ਦੇ ਚੈੱਕ ਵੰਡੇ ਗਏ। ਇਸ ਸਮੇਂ ਇਕਾਈ ਦੇ ਜ਼ਿਲਾ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪੈਨਸ਼ਨਾਂ ਮਹੀਨੇ ਦੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਹਨ। ਸੁਖਮਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਹੀ ਕਈ ਅਜਿਹੇ ਲੋਡ਼ਵੰਦ ਹਨ, ਜਿਹਡ਼ੇ ਕਿਸੇ ਨਾ ਕਿਸੇ ਬੀਮਾਰੀ ਨਾਲ ਗ੍ਰਸਤ ਹਨ । ਉਨ੍ਹਾਂ ਨੂੰ ਦਵਾਈ ਆਦਿ ਖਰੀਦਣ ਲਈ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ। ਕੁਝ ਵਿਦਿਆਰਥੀ ਅਤੇ ਖਿਡਾਰੀਆਂ ਨੂੰ ਟਰੱਸਟ ਵੱਲੋਂ ਸਹਾਇਤਾ ਦੇ ਚੈੱਕ ਵੰਡੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਹਿਯੋਗ ਸਕੂਲ ਦੀ ਇਮਾਰਤ ਲਈ 20 ਲੱਖ ਰੁਪਏ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਭੇਜੇ ਗਏ ਹਨ, ਜਿਸ ਨਾਲ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਹਿਯੋਗ ਸਕੂਲ ਨੂੰ 10 ਹਜ਼ਾਰ ਰੁਪਏ ਮਹੀਨੇ ਦਾ ਚੈੱਕ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੈਸਲਰ ਗੁਰਮੀਤ ਕੌਰ ਨੂੰ 2000, ਅਵਤਾਰ ਸਿੰਘ ਨੂੰ 1000, ਗੁਰਜੀਤ ਸਿੰਘ 1500, ਮੇਘਾ ਖਾਂ ਨੂੰ 1000, ਕੁਲਦੀਪ ਰਾਣੀ ਨੂੰ 1000, ਜਸਵੀਰ ਕੌਰ ਨੂੰ 750 ਤੇ ਜਵੈਦ ਖਾਂ ਨੂੰ 2000 ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਿਹਡ਼ੇ ਹੋਰ ਲੋਡ਼ਵੰਦ ਹਨ ਉਨ੍ਹਾਂ ਦੇ ਫਾਰਮ ਵੀ ਮੌਕੇ ’ਤੇ ਭਰੇ ਗਏ। ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡਾਂ ਦੇ ਬੱਚਿਆਂ ਨੂੰ ਸ਼ਹਿਰੀ ਖੇਤਰ ਦੇ ਬੱਚਿਆਂ ਦੇ ਮੁਕਾਬਲੇ ਯੋਗ ਬਣਾਉਣ ਲਈ ਕੰਪਿਉੂਟਰ ਸੈਂਟਰ ਪਿੰਡ ਖੇਡ਼ੀ ਜੱਟਾਂ ਤੇ ਮਹਿਲਾ ਚੌਕ ਵਿਖੇ ਲਾਏ ਜਾ ਰਹੇ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਜਨਰਲ ਸਕੱਤਰ, ਕੁਲਦੀਪ ਸਿੰਘ ਬਾਜਵਾ ਵਿੱਤ ਸਕੱਤਰ, ਸ. ਬਲਦੇਵ ਸਿੰਘ ਗੋਸਲ, ਸਤਨਾਮ ਸਿੰਘ ਦਮਦਮੀ, ਫਤਿਹ ਪ੍ਰਭਾਕਰ, ਕ੍ਰਿਸ਼ਨਾ ਇਹ ਵੀ ਹਾਜ਼ਰ ਸਨ।

Related News