ਮਾਂ ਦਾ ਮਨਪਸੰਦ ਕੋਨਾ ਰਸੋਈ ਗਤੀਵਿਧੀ ਕਰਵਾਈ

Monday, Feb 18, 2019 - 04:02 AM (IST)

ਮਾਂ ਦਾ ਮਨਪਸੰਦ ਕੋਨਾ ਰਸੋਈ ਗਤੀਵਿਧੀ ਕਰਵਾਈ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਬਰਨਾਲਾ ਦੇ ਬੀ .ਵੀ. ਐੱਮ. ਇੰਟਰਨੈਸ਼ਨਲ ਸਕੂਲ ’ਚ ਕਲਾਸ ਨਰਸਰੀ ਦੇ ਬੱਚਿਆਂ ਨੂੰ ‘ਮਾਂ ਦਾ ਮਨਪਸੰਦ ਕੋਨਾ ਰਸੋਈ’ ਦੀ ਗਤੀਵਿਧੀ ਕਰਵਾਈ ਗਈ। ਇਹ ਗਤੀਵਿਧੀ ਅਧਿਆਪਕਾ ਦੀਪਿਕਾ ਅਤੇ ਜਗਮੀਤ ਦੀ ਦੇਖ-ਰੇਖ ਵਿਚ ਕਰਵਾਈ ਗਈ, ਜਿਸ ’ਚ ਬੱਚਿਆਂ ਨੂੰ ਦੱਸਿਆ ਗਿਆ ਕਿ ਮਾਂ ਪਰਿਵਾਰ ਦਾ ਇਕ ਮਹੱਤਵਪੂਰਨ ਹਿੱਸਾ ਹੁੰਦੀ ਹੈ ਅਤੇ ਮਾਂ ਦਾ ਜ਼ਿਆਦਾ ਸਮਾਂ ਰਸੋਈ ਵਿਚ ਹੀ ਗੁਜ਼ਰਦਾ ਹੈ। ਸਭ ਤੋਂ ਪਹਿਲਾਂ ਅਧਿਆਪਕਾ ਦੀਪਿਕਾ ਨੇ ਬੱਚਿਆਂ ਨੂੰ ਰਸੋਈ ’ਚ ਪ੍ਰਯੋਗ ਵਿਚ ਆਉਣ ਵਾਲੇ ਸਾਰੇ ਉਪਕਰਨਾਂ ਦੀ ਜਾਣਕਾਰੀ ਦਿੱਤੀ। ਇਸ ਮਗਰੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਮਾਂ ਕਿਸ ਪ੍ਰਕਾਰ ਇਨ੍ਹਾਂ ਉਪਕਰਨਾਂ ਦਾ ਪ੍ਰਯੋਗ ਕਰਦੀ ਹੈ। ਉਨ੍ਹਾਂ ਨੇ ਸਕੂਲ ਦੀ ਰਸੋਈ ’ਚ ਲੈ ਕੇ ਪ੍ਰਾਯੋਜਿਕ ਢੰਗ ਨਾਲ ਉਪਕਰਨਾਂ ਦਾ ਪ੍ਰਯੋਗ ਕਰਨਾ ਸਿਖਾਇਆ ਗਿਆ। ਜਿਵੇਂ ਕਿ ਬਰਤਨਾਂ ਦਾ ਪ੍ਰਯੋਗ ਰਸੋਈ ਦੀ ਸਫਾਈ ਦਾ ਮਹੱਤਵ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਬੱਚਿਆਂ ਨੂੰ ਸਮਝਾਇਆ ਗਿਆ ਚਾਕੂ, ਛੁਰੀ ਅਤੇ ਹੋਰ ਕਿਸੇ ਤਿੱਖੀ ਵਸਤੂ ਨੂੰ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਇਸ ਨਾਲ ਸੱਟ ਲੱਗ ਸਕਦੀ ਹੈ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਉਹ ਛੋਟੇ-ਛੋਟੇ ਘਰੇਲੂ ਕੰਮਾਂ ’ਚ ਆਪਣੀ ਮਾਤਾ ਦੀ ਮਦਦ ਕਰਨ। ਪ੍ਰਿੰਸੀਪਲ ਸਰਿਤਾ ਕਾਰਖਲ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਣ ਨਾਲ ਬੱਚਿਆਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ।

Related News