ਪੰਜਾਬੀ ਸਭਿਆਚਾਰ ਨੂੰ ਜਿਉਂਦਾ ਰੱਖਣ ਲਈ ਦਸਤਾਰ ਮੁਕਾਬਲੇ ਕਰਵਾਏ
Sunday, Feb 17, 2019 - 03:19 AM (IST)

ਸੰਗਰੂਰ (ਸ਼ਾਮ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਵਿਖੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਯਤਨ ਨਾਲ ਅਤੇ ਅਜੋਕੇ ਵਿਦਿਆਰਥੀਆਂ ’ਚ ਪੁਰਾਤਨ ਸਭਿਆਚਾਰ ਨੂੰ ਜਿਉਂਦਾ ਰੱਖਣ ਲਈ ਤੀਸਰਾ ਦਸਤਾਰ ਅਤੇ ਕੇਸਰੀ ਸਜਾਉਣ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਮੈਡਮ ਪ੍ਰਿੰਸੀਪਲ ਵੰਸੂਧਰਾ ਕਪਿਲਾ ਦੀ ਸਹਿਯੋਗ ਨਾਲ ਅਤੇ ਡਾ. ਸੰਜੀਵ ਕੁਮਾਰ ਦੀ ਪ੍ਰੇਰਨਾ ਸਦਕਾ 22 ਲਡ਼ਕੇ ਅਤੇ 23 ਲਡ਼ਕੀਆਂ ਨੇ ਭਾਗ ਲਿਆ। ਜਿਸ ’ਚ ਲੈਕ.ਜਗਮੇਲ ਸਿੰਘ, ਰਾਜਿੰਦਰ ਪਾਲ ਸਿੰਘ, ਤਲਵਿੰਦਰ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ ਨੇ ਦਸਤਾਰਬੰਦੀ ਜੱਜਮੈਂਟ ਦੀ ਭੂਮਿਕਾ ਨਿਭਾਈ। ਮੈਡਮ ਸਰਵਜੀਤ ਕੌਰ, ਮੈਡਮ ਅਮਰਿੰਦਰ ਕੌਰ, ਮੈਡਮ ਰਾਜਵਿੰਦਰ ਸ਼ਰਮਾ ਨੇ ਕੇਸਰੀ ਮੁਕਾਬਲੇ ’ਚ ਜੱਜਮੈਂਟ ਕੀਤੀ। ਇਨ੍ਹਾਂ ਮੁਕਾਬਲਿਆਂ ’ਚ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਬਲਵੰਤ ਸਿੰਘ,ਖਜ਼ਾਨਚੀ ਕੁਲਵੰਤ ਸਿੰਘ ਧਾਲੀਵਾਲ ਨੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਗਿਆ। ਇਸ ਸਮੇਂ ਮੈਡਮ ਵਿਨੋਦ ਕੁਮਾਰੀ, ਮੈਡਮ ਮੁਨੀਸ਼ ਬਾਲਾ, ਮੈਡਮ ਮੁਖਤਿਆਰ ਕੌਰ,ਮੈਡਮ ਰੁਚਿਕਾ ਮੋਦੀ, ਅੰਜੂ ਬਾਲਾ, ਬੀਨਾ ਰਾਣੀ, ਅੰਕੁਰ ਕੁਮਾਰ, ਪਵਨ ਬਾਂਸਲ ਆਦਿ ਸਮੂਹ ਸਟਾਫ ਹਾਜ਼ਰ ਸੀ।