‘ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਸੈਮੀਨਾਰ
Tuesday, Feb 12, 2019 - 04:24 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਰੀਆਭੱਟ ਕਾਲਜ ’ਚ ਸਿਵਲ ਸਰਜਨ ਅਫਸਰ ਬਰਨਾਲਾ ਵੱਲੋਂ ਤੰਬਾਕੂ ਦੇ ਪ੍ਰਭਾਵ ਅਤੇ ਸਵਾਈਨ ਫਲੂ ਤੋਂ ਬਚਾਅ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਵਿਨੋਦ ਕੁਮਾਰ ਸਿਹਤ ਇੰਸਪੈਕਟਰ, ਵਿਰਕ ਸਿਹਤ ਵਰਕਰ ਅਤੇ ਡਾ. ਨਵਜੋਤ ਭੁੱਲਰ ਨੋਡਲ ਅਫਸਰ ਨੇ ਪੰਜਾਬ ਵਿਚ ਹੋ ਰਹੀਆਂ ਬੀਮਾਰੀਆਂ ਜਿਵੇਂ ਕਿ ਕੈਂਸਰ, ਸਵਾਈਨ ਫਲੂ, ਸਾਹ ਸਬੰਧੀ ਬੀਮਾਰੀਆਂ ਆਦਿ ਬਾਰੇ ਜਾਣਕਾਰੀ ਦਿੱਤੀ । ਵਿਦਿਆਰਥੀਆਂ ਦੁਆਰਾ ਪੰਜਾਬ ਵਿਚ ਹੋ ਰਹੀਆਂ ਬੀਮਾਰੀਆਂ ਅਤੇ ਨਸ਼ਿਆਂ ਦੇ ਵਧ ਰਹੇ ਰੁਝਾਨ ਬਾਰੇ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ ਅਤੇ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਕਿਹਾ। ਇਸ ਮੌਕੇ ਪ੍ਰੋ. ਹਰਪ੍ਰੀਤ ਕੌਰ, ਸੁਖਪ੍ਰੀਤ ਸਿੰਘ, ਮੰਜੂ ਬਾਂਸਲ, ਖੁਸ਼ਪ੍ਰੀਤ ਕੌਰ, ਨਵਦੀਪ ਬਾਂਸਲ ਹਾਜ਼ਰ ਸਨ। ਅੰਤ ਵਿਚ ਕਾਲਜ ਦੇ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
