ਗੋਪਾਲੀ ਤੇ ਪੁਲਕਿਤ ਨੇ ਏ.ਟੀ.ਐੱਮ. ਈ. ਦੀ ਪ੍ਰੀਖਿਆ ’ਚ ਕੀਤਾ

Tuesday, Feb 12, 2019 - 04:24 AM (IST)

ਗੋਪਾਲੀ ਤੇ ਪੁਲਕਿਤ ਨੇ ਏ.ਟੀ.ਐੱਮ. ਈ. ਦੀ ਪ੍ਰੀਖਿਆ ’ਚ ਕੀਤਾ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਰੀਆਭੱਟ ਇੰਟਰਨੈਸ਼ਨਲ ਸਕੂਲ ’ਚ ਬਾਰ੍ਹਵੀਂ ਦੇ ਦੋ ਵਿਦਿਆਰਥੀਆਂ ਨੇ ਇਕ ਹੋਰ ਉਪਲੱਬਧੀ ਨੂੰ ਆਪਣੇ ਨਾਮ ਕਰਦੇ ਹੋਏ ਏ. ਟੀ. ਐੱਮ.ਈ. ਦੀ ਪ੍ਰੀਖਿਆ ’ਚ ਟਾਪ ਕੀਤਾ। ਇਸ ਟੈਂਲੇਂਟ ਪ੍ਰੀਖਿਆ ’ਚ ਮਾਲਵਾ ਰੀਜਨ ਦੇ ਲਗਭਗ 1500 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਆਰੀਆਭੱਟ ਇੰਟਰਨੈਸ਼ਨਲ ਸਕੂਲ ਦੇ ਕਾਮਰਸ ਦੇ ਗੋਪਾਲੀ ਨੇ ਤੀਸਰਾ ਅਤੇ ਪੁਲਕਿਤ ਗੋਇਲ ਨਾਨ ਮੈਡੀਕਲ ਦੇ ਵਿਦਿਆਰਥੀ ਨੇ ਪੂਰੇ ਮਾਲਵਾ ’ਚ ਦੂਸਰਾ ਸਥਾਨ ਲਿਆ। ਇਨ੍ਹਾਂ ਦੋਨੋਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਜੋ ਕਿ ਦੂਸਰੇ ਸਥਾਨ ਲਈ 2100 ਰੁਪਏ ਅਤੇ ਤੀਸਰੇ ਸਥਾਨ ਲਈ 1100 ਰੁਪਏ ਨਿਸ਼ਚਿਤ ਸੀ, ਦੇ ਚੈੱਕ ਦਿੱਤੇ ਗਏ ਅਤੇ ਨਾਲ ਹੀ ਟਰਾਫੀ ਦਿੱਤੀ ਗਈ। ਟੈਲੇਂਟ ਸਰਚ ਦੀ ਟਰਾਫੀ ਨੂੰ ਆਪਣੇ ਨਾਮ ਕਰਦੇ ਸਰਟੀਫਿਕੇਟ ਹਾਸਲ ਕੀਤੇ। ਸ਼ਸ਼ੀਕਾਂਤ ਮਿਸ਼ਰਾ ਨੇ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਆਉਣ ਵਾਲੇ ਸਮੇਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Related News