ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ
Tuesday, Feb 12, 2019 - 04:23 AM (IST)
ਸੰਗਰੂਰ (ਬਾਂਸਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੀ ਇਕ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ’ਚ ਗੁਰਦੁਆਰਾ ਸੱਚਖੰਡ ਵਿਖੇ ਹੋਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਰਜ਼ਾ ਮੁਆਫੀ ਅਤੇ ਖਾਲੀ ਚੈੱਕਾਂ ਨੂੰ ਲੈ ਕੇ 18 ਨੂੰ ਲੁਧਿਆਣਾ ਵਿਖੇ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਇਹ ਧਰਨਾ ਓਨਾ ਚਿਰ ਜਾਰੀ ਰਹੇਗਾ, ਜਿੰਨਾ ਚਿਰ ਸਰਕਾਰ ਅਤੇ ਬੈਂਕਾਂ ਕਿਸਾਨਾਂ ਦੇ ਖਾਲੀ ਚੈੱਕ ਵਾਪਸ ਨਹੀਂ ਕਰਦੀਆਂ। ਇਸ ਧਰਨੇ ਦੀਆਂ ਮੁੱਖ ਮੰਗਾਂ ਖਾਲੀ ਦਿੱਤੇ ਹੋਏ ਚੈੱਕ ਵਾਪਸ ਲੈਣੇ, ਖਾਲੀ ਚੈੱਕਾਂ ਦੇ ਆਧਾਰ ’ਤੇ ਪਾਏ ਕੇਸ ਵਾਪਸ ਲੈਣਾ, ਖਾਲੀ ਚੈੱਕਾਂ ਦੇ ਆਧਾਰ ’ਤੇ ਹੋ ਰਹੀਆਂ ਗ੍ਰਿਫਤਾਰੀਆਂ ਬੰਦ ਕਰਨੀਆਂ, ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਕਿਸਾਨਾਂ ਦੇ ਪੂਰੇ ਕਰਜ਼ੇ ਨੂੰ ਮੁਆਫ ਕੀਤਾ ਜਾਵੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਕਰਜ਼ਾ ਮੁਕਤੀ ਨੂੰ ਲੈ ਕੇ ਸਖਤ ਸੰਘਰਸ਼ ਕੀਤੇ ਜਾਣਗੇ। ਇਸ ਧਰਨੇ ਨੂੰ ਲੈ ਕੇ ਸੁਨਾਮ ਬਲਾਕ ਦੇ ਪਿੰਡਾਂ ’ਚ ਵੱਡੇ ਪੱਧਰ ’ਤੇ ਰੈਲੀਆਂ ’ਚ ਔਰਤਾਂ ਵੀ ਸ਼ਾਮਲ ਹੋਣ ਗਈਆਂ। ਆਗੂਆਂ ਨੇ ਕਿਹਾ ਕਿ ਗਡ਼ੇਮਾਰੀ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਦਿੱਤਾ ਜਾਵੇ ਅਤੇ ਪਿੰਡਾਂ ’ਚ ਹੋ ਰਹੀ ਪਸ਼ੂਆਂ ਦੀ ਚੋਰੀ ਨੂੰ ਨੱਥ ਪਾਈ ਜਾਵੇ। ਇਸ ਮੌਕੇ ਰਾਮ ਸ਼ਰਨ ਉਗਰਾਹਾਂ, ਗੁਰਭਗਤ ਸ਼ਾਹਪੁਰ, ਸੁਖਪਾਲ ਮਾਣਕ, ਪਾਲ ਸਿੰਘ, ਅਜੈਬ ਜਖੇਪਲ, ਮਹਿੰਦਰ ਨਮੋਲ ਆਦਿ ਹਾਜ਼ਰ ਸਨ । ਮੀਟਿੰਗ ਦੌਰਾਨ ਸੰਬੋਧਨ ਕਰਦੇ ਆਗੂ । (ਬਾਂਸਲ)
