ਗਣਤੰਤਰ ਦਿਵਸ ਮੌਕੇ ਖਿਡਾਰੀਆਂ ਦਾ ਸਨਮਾਨ
Tuesday, Jan 29, 2019 - 10:12 AM (IST)
ਸੰਗਰੂਰ (ਸਿੰਗਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਪ੍ਰਿੰਸੀਪਲ ਸਰਬਜੀਤ ਸਿੰਘ ਦੀ ਅਗਵਾਈ ’ਚ 70ਵਾਂ ਗਣਤੰਤਰ ਦਿਵਸ ਮਨਾਇਆ ਗਿਆ, ਜਿਸ ’ਚ ਲਾਇਨਜ਼ ਕਲੱਬ ਦੇ ਪ੍ਰਧਾਨ ਡਾਕਟਰ ਜਗਜੀਵਨ ਸਿੰਘ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਭੋਲਾ ਸਿੰਘ ਯੂ. ਐੱਸ. ਏ., ਥਾਣਾ ਸ਼ੇਰਪੁਰ ਦੀ ਪੁਲਸ ਟੁਕਡ਼ੀ, ਐੱਸ. ਐੱਮ. ਸੀ. ਚੇਅਰਮੈਨ ਰਣਜੀਤ ਸਿੰਘ ਸੂਬੇਦਾਰ ਜੰਗ ਸਿੰਘ ਨੇ ਸਾਂਝੇ ਤੌਰ ’ਤੇ ਝੰਡੇ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਪ੍ਰਕਾਰ ਦੀਆਂ ਆਈਟਮਜ਼ ਪੇਸ਼ ਕੀਤੀਆਂ । ਉਕਤ ਮਹਿਮਾਨਾਂ ਨੇ ਸਕੂਲ ਦੀਆਂ ਵੱਖ-ਵੱਖ ਖੇਡਾਂ ’ਚ ਨੈਸ਼ਨਲ ਅਤੇ ਸਟੇਟ ਖੇਡ ਕੇ ਆਏ ਖਿਡਾਰੀਆਂ ਨੂੰ ਵੀ ਸਨਮਾਨਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਲਾਲ ਸਿੰਘ ਲਾਲੀ, ਚਮਕੌਰ ਸਿੰਘ ਆਸ਼ਟ, ਦੀਪਕ ਕੁਮਾਰ ਵਾਈਸ ਪ੍ਰਧਾਨ, ਡਾਕਟਰ ਗੁਰਿੰਦਰ ਗੋਇਲ, ਮਾਸਟਰ ਸਾਧੂ ਰਾਮ, ਸੱਤਪਾਲ ਸ਼ਰਮਾ, ਏ. ਐੱਸ. ਆਈ. ਗੁਰਦੇਵ ਸਿੰਘ, ਗੁਰਮੇਲ ਸਿੰਘ, ਹੌਲਦਾਰ ਰੁਪਿੰਦਰ ਸਿੰਘ ਨੇ ਵੀ ਹਾਜ਼ਰੀ ਲਵਾਈ। ®ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਬਮਾਲ ਵਿਖੇ 70ਵਾਂ ਗਣਤੰਤਰ ਦਿਵਸ ਮਨਾਇਆ ਗਿਆ । ਸਮਾਗਮ ਦੇ ਸ਼ੁਰੂ ’ਚ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਸਕੂਲ ਦੇ ਮੁੱਖ ਅਧਿਆਪਕ ਹਰਦੇਵ ਸਿੰਘ ਜਵੰਧਾ ਨੈਸ਼ਨਲ ਐਵਾਰਡੀ, ਸਰਪੰਚ ਰਾਜੂ ਸਿੰਘ, ਸੁਖਵਿੰਦਰ ਸਿੰਘ ਐੱਨ. ਆਰ. ਆਈ. ਸਾਬਕਾ ਸਰਪੰਚ, ਬਲਾਕ ਸੰਮਤੀ ਮੈਂਬਰ ਮਹਿੰਦਰ ਸਿੰਘ ਵੱਲੋਂ ਨਿਭਾਈ ਗਈ । ਇਸ ਮੌਕੇ ਸਕੂਲ ਦੇ ਹੌਣਹਾਰ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਨੂੰ ਲਖਵੀਰ ਸਿੰਘ ਬਮਾਲ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਧੂਰੀ, ਮਾਸਟਰ ਮਿਸ਼ਰਾ ਸਿੰਘ, ਦਰਸ਼ਨ ਸਿੰਘ, ਸੁਖਪਾਲ ਸਿੰਘ, ਕੁਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਕੂਲ ਦੇ ਅਧਿਆਪਕ ਹਰਿੰਦਰ ਸਿੰਘ ਤੇ ਕੁਲਵੰਤ ਸਿੰਘ ਨੇ ਅਧਿਆਪਕਾਂ ਨੂੰ ਵਧੀਆ ਸੇਵਾਵਾਂ ਲਈ ਸਨਮਾਨਤ ਕੀਤਾ। ਸਟੇਜ ਸਕੱਤਰ ਦਾ ਫਰਜ਼ ਕਵਿਤਾ ਗੁਪਤਾ ਨੇ ਬਾਖੂਬੀ ਨਿਭਾਇਆ।
