ਮਾਲੇਰਕੋਟਲਾ ਤੋਂ ਆਹਨ ਖੇਡ਼ੀ ਜਾਣ ਵਾਲੀ ਸਡ਼ਕ ਦੀ ਹਾਲਤ ਖਸਤਾ, ਲੋਕ ਪ੍ਰੇਸ਼ਾਨ

01/23/2019 9:47:43 AM

ਸੰਗਰੂਰ (ਜ਼ਹੂਰ)-ਮਾਲੇਰਕੋਟਲਾ ਤੋਂ ਪਿੰਡ ਆਹਨ ਖੇਡ਼ੀ ਜਿਸ ਨੂੰ ਐਹਨੋ ਵੀ ਕਿਹਾ ਜਾਂਦਾ ਹੈ, ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰ ਬੇਹੱਦ ਪ੍ਰੇਸ਼ਾਨ ਹਨ। ਇਸ ਸਡ਼ਕ ਉੱਪਰ ਜਗ੍ਹਾ-ਜਗ੍ਹਾ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਬਰਸਾਤ ਦੇ ਮੌਸਮ ’ਚ ਇਸ ਸਡ਼ਕ ’ਤੇ ਪਏ ਵੱਡੇ-ਵੱਡੇ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ, ਚਿੱਕਡ਼ ਹੋ ਜਾਂਦਾ ਹੈ, ਜਿਸ ਕਾਰਨ ਆਉਣ-ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਲੇਰਕੋਟਲਾ ਤੋਂ ਸ਼ੇਰਪੁਰ ਜਾਣ ਲਈ ਇਹ ਮੁੱਖ ਸਡ਼ਕ ਹੈ, ਜਿਸ ’ਤੇ ਬੱਸਾਂ, ਕਾਰਾਂ ਅਤੇ ਹੋਰ ਵ੍ਹੀਕਲਾਂ ਨੂੰ ਕੀਡ਼ੀ ਦੀ ਰਫਤਾਰ ਚੱਲਣਾ ਪੈਂਦਾ ਹੈ ਕਿਉਂਕਿ ਸਡ਼ਕ ਉੱਪਰ ਬਣੇ ਟੋਇਆਂ ਅਤੇ ਜਗ੍ਹਾ-ਜਗ੍ਹਾ ਤੋਂ ਪ੍ਰੀਮਿਕਸ ਟੁੱਟ ਕੇ ਖਤਮ ਹੋ ਜਾਣ ਕਾਰਨ ਹਰ ਵੇਲੇ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਇਸ ਸਡ਼ਕ ਨੂੰ ਕਾਫੀ ਲੰਮੇ ਸਮੇਂ ਤੋਂ ਬਣਵਾਇਆ ਨਹੀਂ ਗਿਆ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਸ ਸਡ਼ਕ ਨੂੰ ਤੁਰੰਤ ਨਵੇਂ ਸਿਰੇ ਤੋਂ ਬਣਵਾਇਆ ਜਾਵੇ।

Related News