ਡਿਪਟੀ ਕਮਿਸ਼ਨਰ ਸ੍ਰੀ ਧਰਮ ਪਾਲ ਗੁਪਤਾ ਨੇ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ਦਾ ਹਸਪਤਾਲ ਵਿਖੇ ਜਾਣਿਆ ਹਾਲ-ਚਾਲ

Monday, Jan 21, 2019 - 09:56 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਅੱਜ ਉੱਘੇ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦਾ ਹਾਲ-ਚਾਲ ਪੁਛਣ ਲਈ ਸਿਵਲ ਹਸਪਤਾਲ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਕੱਲ ਓਮ ਪ੍ਰਕਾਸ਼ ਗਾਸੋ ਦੀ ਤਬੀਅਤ ਫੂਡ ਪੋਆਇਜ਼ਨਿੰਗ ਹੋਣ ਕਾਰਨ ਕਾਫ਼ੀ ਖਰਾਬ ਹੋ ਗਈ ਸੀ। ਇਸ ਲਈ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਸਪੈਸ਼ਲ ਕਮਰੇ ਵਿਚ ਦਾਖਲ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਤੋਂ ਉਨ੍ਹਾਂ ਦੀ ਬੀਮਾਰੀ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਸਲਾਮਤੀ ਦੀ ਕਾਮਨਾ ਕੀਤੀ। ਇਸ ਦੌਰਾਨ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਕਹਾਣੀਕਾਰ ਮਰ ਜਾਂਦਾ ਹੈ, ਪਰ ਉਸ ਦੀ ਚੇਤਨਾ ਹਮੇਸ਼ਾ ਜਿੰਦਾ ਰਹਿੰਦੀ ਹੈ। ਓਮ ਪ੍ਰਕਾਸ਼ ਗਾਸੋ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਨੇਹ ਨਾਲ ਇੱਥੇ ਆਉਣਾ ਮੇਰੇ ਲਈ ਬਹੁਤ ਊਰਜਾਮਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਬੇਟੇ ਲਲਿਤ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵੀਰ ਔਲਖ, ਓਮ ਪ੍ਰਕਾਸ ਗਾਸੋ ਜੀ ਦੇ ਬੇਟੇ ਰਮੇਸ਼ ਗਾਸੋ ਅਤੇ ਪੋਤਾ ਸਾਹਿਲ ਗਾਸੋ, ਕਹਾਣੀਕਾਰ ਜਗਤਾਰ ਬੈਂਸ ਮੌਜੂਦ ਸਨ।

Related News