ਰਾਈਸ ਮਿੱਲਰਾਂ ਵੱਲੋਂ ਪੈਡੀ ਸੀਜ਼ਨ ਦੌਰਾਨ ਝੋਨੇ ਦੀ ਮਿਲਿੰਗ ਦੇ ਬਾਈਕਾਟ ਦਾ ਐਲਾਨ
Friday, Sep 13, 2024 - 02:13 AM (IST)
ਸੰਗਰੂਰ (ਸਿੰਗਲਾ/ਕਾਂਸਲ)- ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਦੇ ਰਾਈਸ ਮਿੱਲਰਾਂ ਦੀ ਮੀਟਿੰਗ ਨਿੱਜੀ ਹੋਟਲ ’ਚ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਭਵਾਨੀਗੜ੍ਹ ਵੱਲੋਂ ਕੀਤੀ ਗਈ। ਮੀਟਿੰਗ ’ਚ ਦੋਵਾਂ ਜ਼ਿਲ੍ਹਿਆਂ ਦੇ ਬਲਾਕਾਂ ਤੋਂ ਰਾਈਸ ਮਿੱਲਰਜ਼ ਪਹੁੰਚੇ। ਮੀਟਿੰਗ ਦੌਰਾਨ ਅਗਾਮੀ 2024-25 ਪੈਡੀ ਸੀਜ਼ਨ ਸਬੰਧੀ ਸਰਕਾਰੀ ਝੋਨੇ ਦੀ ਮਿਲਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਕੋਈ ਵੀ ਬਾਰਦਾਨਾ ਸਰਕਾਰੀ ਜੀਰੀ ਭਰਨ ਲਈ ਨਹੀਂ ਦਿੱਤਾ ਜਾਵੇਗਾ।
ਇਹ ਬਾਈਕਾਟ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਮਿੱਲਰਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ। ਮਿੱਲਰਾਂ ਨੇ ਮੰਗ ਕੀਤੀ ਕਿ ਐੱਫ.ਸੀ.ਆਈ. ਕੋਲ ਸਪੇਸ ਦਾ ਪ੍ਰਬੰਧ ਕੀਤਾ ਜਾਵੇ, ਹਾਈਬ੍ਰੈਡ ਵਾਰਾਇਟੀ ਦਾ ਮਿਲਿੰਗ ਟ੍ਰਾਇਲ ਕਰਕੇ ਨੀਕਲ ਦੀ ਟਰਨ ਆਊਟ ਰੇਸ਼ੋ 62 ਫੀਸਦ ਫਿਕਸ ਕੀਤੀ ਜਾਵੇ, ਡਰਾਈ ਏਜ 2 ਫੀਸਦੀ ਬਹਾਲ ਕੀਤੀ ਜਾਵੇ, ਮਿਲਿੰਗ ਰੇਟ ਘੱਟੋ-ਘੱਟ 60 ਰੁਪਏ ਕੁਇੰਟਲ ਫਿਕਸ ਕੀਤਾ ਜਾਵੇ।
ਇਸ ਮੌਕੇ ਵਰਿੰਦਰਪਾਲ ਟੀਟੂ, ਕਮਲ ਮਿੱਤਲ, ਰਾਜ ਗੋਇਲ, ਸੰਜੀਵ ਕਾਂਸਲ, ਸੁਰਜੀਤ ਸਿੰਘ ਢਿੱਲੋਂ, ਰਾਜੇਸ਼ ਗਾਂਧੀ, ਰਿਸ਼ੀ ਪਾਲ ਗੋਇਲ, ਸੁਰੇਸ਼ ਜਿੰਦਲ, ਵਿਜੈ ਬਾਂਸਲ, ਸੁਰਿੰਦਰ ਪਾਲ, ਪਰਮਜੀਤ ਸਿੰਘ, ਰਾਕੇਸ਼ ਕੁਮਾਰ ਭੋਲਾ, ਰਾਕੇਸ਼ ਗੋਇਲ, ਰਾਜੀਵ ਸਿੰਗਲਾ, ਰੋਮੀ ਧੰਦ, ਨਰੇਸ਼ ਗੋਇਲ, ਸਤੀਸ਼ ਗਰਗ, ਬੌਬੀ ਤੇ ਮਨੀਸ਼ ਆਦਿ ਮੌਜੂਦ ਸਨ।