ਏਅਰ ਕੰਡੀਸ਼ਨ ਦਾ ਧਮਾਕਾ ਹੋਣ ਕਾਰਨ ਔਰਤ ਝੁਲਸੀ
Saturday, Sep 07, 2024 - 04:45 PM (IST)

ਲੌਂਗੋਵਾਲ (ਵਸ਼ਿਸ਼ਟ, ਵਿਜੇ)-ਪਿੰਡ ਲੋਹਾ ਖੇੜਾ ਵਿਖੇ ਇਕ ਏਅਰ ਕੰਡੀਸ਼ਨ ਦਾ ਧਮਾਕਾ ਹੋਣ ਕਾਰਨ ਔਰਤ ਦੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਸਮਾਚਾਰ ਮਿਲਿਆ ਹੈ। ਪੀੜਤ ਔਰਤ ਬੇਅੰਤ ਕੌਰ ਪੁੱਤਰੀ ਪ੍ਰਗਟ ਸਿੰਘ ਜਦੋਂ ਰਸੋਈ ’ਚੋਂ ਕੰਮ ਕਰ ਕੇ ਤਕਰੀਬਨ ਤਿੰਨ ਕੁ ਵਜੇ ਆਪਣੇ ਕਮਰੇ ’ਚ ਗਈ, ਜਿੱਥੇ ਏਅਰ ਕੰਡੀਸ਼ਨ ਲੱਗਾ ਹੋਇਆ ਸੀ ਅਤੇ ਬੇਅੰਤ ਕੌਰ ਏਅਰ ਕੰਡੀਸ਼ਨ ਨੂੰ ਰਿਮੋਟ ਨਾਲ ਚਾਲੂ ਕਰਨ ਤੋਂ ਬਾਅਦ ਏਅਰ ਕੰਡੀਸ਼ਨ ਦੇ ਥੱਲੇ ਪਏ ਮੰਜੇ ਉੱਪਰ ਲੇਟ ਗਈ। 15 ਕੁ ਮਿੰਟ ਬਾਅਦ ਸਪਲਿਟ ਏਅਰ ਕੰਡੀਸ਼ਨ ਦੇ ਅੰਦਰ ਲੱਗੇ ਬਲੋਰ ’ਚੋਂ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਉਸ ਨੂੰ ਅੱਗ ਲੱਗ ਗਈ ਅਤੇ ਅੱਗ ਲੱਗਣ ਕਾਰਨ ਕਮਰੇ ’ਚ ਧੂੰਆਂ ਹੋ ਗਿਆ।
ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ
ਅੱਗ ਦੀਆਂ ਲਪਟਾਂ ਬੇਅੰਤ ਕੌਰ ਦੇ ਸਿਰ ’ਤੇ ਡਿੱਗਣ ਕਾਰਨ ਉਸ ਦਾ ਮੂੰਹ, ਦੋਵੇਂ ਹੱਥ ਅਤੇ ਲੱਕ ਤੱਕ ਬੁਰੀ ਤਰ੍ਹਾਂ ਝੁਲਸ ਗਈ। ਬੇਅੰਤ ਕੌਰ ਨੇ ਕਮਰੇ ’ਚੋਂ ਭੱਜ ਕੇ ਆਪਣੀ ਜਾਨ ਤਾਂ ਬਚਾਅ ਲਈ ਪਰ ਪੀੜਤ ਨੂੰ ਰੋਸ ਹੈ ਕਿ ਕੰਪਨੀ ਦਾ ਕੋਈ ਵੀ ਮੁਲਾਜ਼ਮ ਜਾਂ ਹੋਰ ਉਨ੍ਹਾਂ ਦੇ ਘਰ ਤੱਕ ਹਮਦਰਦੀ ਜਤਾਉਣ ਤੱਕ ਨਹੀਂ ਪੁੱਜਾ ਪਰ ਬੇਅੰਤ ਕੌਰ ਅੱਜ ਵੀ ਕਿਸੇ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8