ਹਲਕੇ ਅੰਦਰ ਸ਼ਬਦ ਗੁਰੂ ਯਾਤਰਾ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ : ਹਰੀ ਸਿੰਘ

Monday, Jan 21, 2019 - 09:54 AM (IST)

ਹਲਕੇ ਅੰਦਰ ਸ਼ਬਦ ਗੁਰੂ ਯਾਤਰਾ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ : ਹਰੀ ਸਿੰਘ
ਸੰਗਰੂਰ (ਜੈਨ)-ਲੋਕਾਂ ਨੂੰ ਧਰਮ ਨਾਲ ਜੋਡ਼ਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕੱਢੀ ਜਾ ਰਹੀ ਸ਼ਬਦ ਗੁਰੂ ਯਾਤਰਾ 22 ਜਨਵਰੀ ਨੂੰ ਧੂਰੀ ਹਲਕੇ ਵਿਖੇ ਪੁੱਜੇਗੀ। ਇਸ ਯਾਤਰਾ ਦਾ ਹਲਕੇ ਵਿਖੇ ਪਹੁੰਚਣ ’ਤੇ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਧੂਰੀ ਤੋਂ ਹਲਕਾ ਇੰਚਾਰਜ ਅਤੇ ਪ੍ਰੀਤ ਕੰਬਾਈਨ ਨਾਭਾ ਦੇ ਐੱਮ. ਡੀ. ਹਰੀ ਸਿੰਘ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੇ। ®ਹਲਕਾ ਇੰਚਾਰਜ ਹਰੀ ਸਿੰਘ ਅਤੇ ਉਨ੍ਹਾਂ ਨਾਲ ਮੌਜੂਦ ਐੱਸ. ਜੀ. ਪੀ. ਸੀ. ਮੈਂਬਰ ਭੁਪਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਇਹ ਯਾਤਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਤ ਹੈ, ਜੋ ਕਿ 7 ਜਨਵਰੀ ਨੂੰ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ 22 ਜਨਵਰੀ ਨੂੰ ਪਿੰਡ ਕਾਤਰੋਂ, ਘਨੌਰੀ ਕਲਾਂ, ਘਨੌਰ ਖੁਰਦ, ਘਨੌਰ ਕਲਾਂ, ਜਹਾਂਗੀਰ, ਕਹੇਰੂ ਹੁੰਦੀ ਹੋਈ ਧੂਰੀ ਸ਼ਹਿਰ ਵਿਖੇ ਪੁੱਜੇਗੀ । ਇਸ ਤੋਂ ਬਾਅਦ ਇਹ ਹਲਕੇ ਦੇ ਪਿੰਡ ਧੂਰਾ, ਭੋਜੋਵਾਲੀ, ਪਲਾਸੌਰ ਅਤੇ ਭਲਵਾਨ ਵਿਖੇ ਜਾਵੇਗੀ। ਉਨ੍ਹਾਂ ਸਮੂਹ ਸੰਗਤ ਨੂੰ ਇਸ ਯਾਤਰਾ ਵਿਚ ਵੱਧ-ਚਡ਼੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਜਤਿੰਦਰ ਸਿੰਘ ਸੋਨੀ ਮੰਡੇਰ, ਸੁਖਵਿੰਦਰ ਸਿੰਘ, ਮਨਵਿੰਦਰ ਸਿੰਘ ਬਿਨਰ, ਸਵਰਨਜੀਤ ਸਿੰਘ ਹਰਚੰਦਪੁਰਾ, ਪਰਮਜੀਤ ਸਿੰਘ ਪੰਮਾ ਆਦਿ ਮੌਜੂਦ ਸਨ।

Related News