ਸੰਗਰੂਰ ਦੇ ਨੌਜਵਾਨ ਦੀ ਕੈਨੇਡਾ ''ਚ ਦਿਲ ਦਾ ਦੌਰਾ ਪੈਣ ਨਾਲ ਮੌਤ
Friday, Jun 21, 2019 - 11:05 AM (IST)

ਭਵਾਨੀਗੜ੍ਹ(ਕਾਂਸਲ) : ਸੰਗਰੂਰ ਦੇ ਪਿੰਡ ਬੀਬੜੀ ਦੇ ਰਹਿਣ ਵਾਲੇ ਨੌਜਵਾਨ ਜਸਵਿੰਦਰ ਸਿੰਘ ਦੀ ਕੈਨੇਡਾ ਦੇ ਐਡਮਿਨਟਨ ਸ਼ਹਿਰ ਵਿਖੇ ਬੀਤੇ ਦਿਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ ਹੈ।
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਵਿੰਦਰ ਸਿੰਘ ਦੇ ਪਿਤਾ ਗੁਰਜੀਤ ਸਿੰਘ ਬੀਬੜੀ ਨੇ ਦੱਸਿਆ ਕਿ ਉਨ੍ਹਾਂ ਦੇ ਕੈਨੇਡਾ ਦੇ ਐਡਮਿਨਟਨ ਸ਼ਹਿਰ ਰਹਿੰਦੇ ਪੁੱਤਰ ਜਸਵਿੰਦਰ ਸਿੰਘ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ 6 ਸਾਲ ਪਹਿਲਾਂ ਕੈਨੇਡਾ ਵਿਖੇ ਗਿਆ ਸੀ ਅਤੇ ਢਾਈ ਸਾਲ ਪਹਿਲਾਂ ਹੀ ਉਸ ਦਾ ਉਥੇ ਵਿਆਹ ਹੋਇਆ ਸੀ ਪਰ ਬੀਤੇ ਦਿਨ ਉਥੋਂ ਦੇ ਸਮੇਂ ਅਨੁਸਾਰ ਰਾਤ ਦੇ ਕਰੀਬ ਸਾਢੇ 3 ਵਜੇ ਦਿਲ ਦਾ ਦੌਰਾ ਪੈ ਜਾਣ ਕਾਰਨ ਇਹ ਦੁੱਖਦਾਈ ਘਟਨਾ ਵਾਪਰ ਗਈ।