ਜਦੋਂ ਪੁਲ ''ਤੇ ਚੜ੍ਹੇ ਭੂਤਰੇ ਸਾਂਢ ਨੇ ਲੋਕਾਂ ਨੂੰ ਪਾਇਆ ਵਖਤ
Tuesday, Aug 13, 2019 - 05:19 PM (IST)

ਸੰਗਰੂਰ (ਯਾਦਵਿੰਦਰ) - ਰਿਆਸਤੀ ਸ਼ਹਿਰ ਸੰਗਰੂਰ 'ਚ ਆਵਾਰਾ ਪਸ਼ੂਆਂ ਦਾ ਬੋਲਬਾਲਾ ਵੱਧ ਗਿਆ ਹੈ। ਸ਼ਹਿਰ ਦੀ ਕਿਸੇ ਵੀ ਸੜਕ 'ਤੇ ਨਜ਼ਰ ਮਾਰ ਲਵੋਂ, ਤੁਹਾਨੂੰ ਸੜਕਾਂ 'ਤੇ ਫਿਰਦੇ ਹੋਏ ਆਵਾਰਾ ਪਸ਼ੂ ਜਰੂਰ ਦਿਖਾਈ ਦੇਣਗੇ। ਸੰਗਰੂਰ ਦੀ ਧੂਰੀ 'ਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੁਲ 'ਤੇ ਚੜ੍ਹੇ ਇਕ ਆਵਾਰਾ ਭੂਤਰੇ ਸਾਂਢ ਨੇ ਲੋਕਾਂ ਨੂੰ ਵਖਤ ਪਾ ਦਿੱਤਾ। ਪੁਲ 'ਤੇ ਚੜ੍ਹੇ ਭੂਤਰੇ ਸਾਂਢ ਨੇ ਜਿਥੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਸਮੇਂ ਤੱਕ ਰੋਕ ਕੇ ਰੱਖਿਆ, ਉਥੇ ਹੀ ਇਕ ਕਾਰ ਨੂੰ ਟੱਕਰ ਮਾਰ ਕੇ ਉਸ ਦਾ ਨੁਕਸਾਨ ਕਰ ਦਿੱਤਾ। ਸਾਂਢ ਪੁਲ ਤੋਂ ਲੰਘਣ ਵਾਲੇ ਹਰ ਵਾਹਨ ਚਾਲਕ ਨੂੰ ਟੱਕਰ ਮਾਰਨ ਆਉਂਦਾ ਸੀ, ਜਿਸ ਕਾਰਨ ਉਥੇ ਜਾਮ ਲੱਗ ਗਿਆ ਅਤੇ ਲੋਕ ਡਰਦੇ-ਡਰਦੇ ਆਪਣਾ ਵਾਹਨ ਉਥੋਂ ਲੈ ਕੇ ਜਾਂਦੇ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਹਨ ਚਾਲਕਾਂ ਨੇ ਦੱਸਿਆ ਕਿ ਜਦੋਂ ਵੀ ਕੋਈ ਵਾਹਨ ਚਾਲਕ ਪੁਲ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਸਾਂਢ ਉਸ 'ਚ ਟੱਕਰ ਮਾਰਨ ਆਉਂਦਾ। ਉਸ ਨੇ ਇਕ ਐਂਬੂਲੈਂਸ ਨੂੰ ਵੀ ਟੱਕਰ ਮਾਰਨੀ ਚਾਹੀ ਪਰ ਚਾਲਕ ਦੀ ਸਮਝਦਾਰੀ ਕਰਾਨ ਉਹ ਮਸਾਂ ਬਚੀ। ਕਾਫੀ ਸਮੇਂ ਬਾਅਦ ਜਦੋਂ ਸਾਂਢ ਪੁਲ ਤੋਂ ਹੇਠਾਂ ਉਤਰਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।