ਸੰਗਰੂਰ ''ਚ 40 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
Monday, Jul 06, 2020 - 07:59 PM (IST)

ਸੰਗਰੂਰ,(ਵਿਜੈ ਸਿੰਗਲਾ) - ਜ਼ਿਲ੍ਹਾ ਸੰਗਰੂਰ ਅੰਦਰ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ ਕਿਉਂਕਿ 40 ਮਰੀਜ਼ ਇਕੋ ਸਮੇਂ ਆਏ ਪਾਜ਼ੇਟਿਵ ਆਏ ਹਨ। ਜਾਣਕਾਰੀ ਮੁਤਾਬਕ ਅੱਜ ਮਲੇਰਕੋਟਲਾ 'ਚ 19, ਸੁਨਾਮ 7, ਧੂਰੀ 2, ਮੂਨਕ 4, ਕੌਹਰੀਆ 2, ਲੌਗੋਵਾਲ 2, ਸੰਗਰੂਰ 4 ਕੇਸ ਪਾਜ਼ੇਟਿਵ ਪਾਏ ਗਏ ਹਨ । ਜ਼ਿਕਰਯੋਗ ਹੈ ਕਿ ਅੱਜ ਮਿਸ਼ਨ ਫ਼ਤਹਿ ਤਹਿਤ ਜ਼ਿਲ੍ਹਾ ਸੰਗਰੂਰ ਦੇ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਚਲੇ ਗਏ ਹਨ।