ਸੰਦੀਪ ਕਤਲਕਾਂਡ : ਸੰਗਰੂਰ, ਹੁਸ਼ਿਆਰਪੁਰ ਤੇ ਤਿਹਾੜ ਜੇਲ੍ਹਾਂ ’ਚੋਂ ਲਿਆਂਦੇ 3 ਗੈਂਗਸਟਰ 5 ਦਿਨਾ ਰਿਮਾਂਡ ’ਤੇ ਭੇਜੇ

Friday, Mar 18, 2022 - 06:36 PM (IST)

ਸੰਦੀਪ ਕਤਲਕਾਂਡ : ਸੰਗਰੂਰ, ਹੁਸ਼ਿਆਰਪੁਰ ਤੇ ਤਿਹਾੜ ਜੇਲ੍ਹਾਂ ’ਚੋਂ ਲਿਆਂਦੇ 3 ਗੈਂਗਸਟਰ 5 ਦਿਨਾ ਰਿਮਾਂਡ ’ਤੇ ਭੇਜੇ

ਨਕੋਦਰ (ਪਾਲੀ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲਕਾਂਡ ’ਚ ਦਿਹਾਤੀ ਪੁਲਸ ਸੰਗਰੂਰ, ਹੁਸ਼ਿਆਰਪੁਰ ਤੇ ਤਿਹਾੜ ਜੇਲ੍ਹਾਂ ’ਚ ਬੰਦ 3 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਨਕੋਦਰ ਲੈ ਕੇ ਆਈ। ਇਨ੍ਹਾਂ ਤਿੰਨਾਂ ਗੈਂਗਸਟਰਾਂ ਦਾ ਰਿਮਾਂਡ ਹਾਸਲ ਕਰਨ ਲਈ ਨਕੋਦਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ । ਇਸ ਦੌਰਾਨ ਇਨ੍ਹਾਂ ਤਿੰਨਾਂ ਗੈਂਗਸਟਰਾਂ ਨੂੰ ਅਦਾਲਤ ਨੇ ਪੁੱਛਗਿੱਛ ਲਈ 5 ਦਿਨਾ ਰਿਮਾਂਡ ’ਤੇ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਜੇਲ੍ਹ ’ਚ ਬੰਦ ਗੈਂਗਸਟਰ ਅਮਿਤ ਡਾਗਰ, ਹੁਸ਼ਿਆਰਪੁਰ ਜੇਲ੍ਹ ’ਚ ਬੰਦ ਗੈਂਗਸਟਰ ਜੁਝਾਰ ਉਰਫ ਸੰਨੀ ਤੇ ਤਿਹਾੜ ਜੇਲ੍ਹ ਵਿਚ ਬੰਦ ਕੌਸ਼ਿਰ ਚੌਧਰੀ ਨੂੰ ਨਕੋਦਰ ਲਿਆਂਦਾ ਗਿਆ ਤੇ ਉਨ੍ਹਾਂ ਤੋਂ ਕਤਲਕਾਂਡ ਨੂੰ ਲੈ ਕੇ ਪੁੱਛਗਿੱਛ ਕਰਨ ਲਈ ਨਕੋਦਰ ਦੀ ਅਦਾਲਤ ਨੇ ਪੰਜ ਦਿਨਾ ਪੁਲਸ ਰਿਮਾਂਡ ’ਤੇ ਭੇਜਿਆ।

PunjabKesari

ਇਹ ਵੀ ਪੜ੍ਹੋ : ਟਾਂਡਾ ਗਊ ਕਤਲਕਾਂਡ ’ਚ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਦੋ ਮੁੱਖ ਦੋਸ਼ੀ UP ’ਚੋਂ ਗ੍ਰਿਫ਼ਤਾਰ

ਇਨ੍ਹਾਂ ਤਿੰਨਾਂ ਗੈਂਗਸਟਰਾਂ ਤੋਂ 5 ਦਿਨਾ ਰਿਮਾਂਡ ਦੌਰਾਨ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਡੂੰਘਾਈ ਨਾਲ ਪੁੱਛਗਿੱਛ ਕਰੇਗੀ ਤਾਂ ਕਿ ਇਸ ਕਤਲਕਾਂਡ ਨੂੰ ਸੁਲਝਾਇਆ ਜਾ ਸਕੇ। ਬੀਤੇ ਦਿਨ ਵੀ ਸੰਗਰੂਰ ਜੇਲ੍ਹ ’ਚ ਗੈਂਗਸਟਰ ਫਤਿਹ ਦਾ ਵੀ 5 ਦਿਨਾ ਰਿਮਾਂਡ ਹਾਸਲ ਕੀਤਾ ਗਿਆ ਸੀ। ਉਸ ਤੋਂ ਵੀ ਐੱਸ. ਐੱਸ. ਪੀ. ਦਿਹਾਤੀ ਸਤਿੰਦਰ ਸਿੰਘ ਨੇ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ ਸੀ। ਜ਼ਿਕਰਯੋਗ ਹੈ ਕਿ ਸੰਦੀਪ ਨੰਗਲ ਅੰਬੀਆਂ ਦਾ ਨਕੋਦਰ ਦੇ ਪਿੰਡ ਮੱਲੀਆਂ ’ਚ ਚਲਦੇ ਟੂਰਨਾਮੈਂਟ ’ਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਦੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਦਵਿੰਦਰ ਬੰਬੀਹਾ ਗਰੁੱਪ ਨੇ ਲੈ ਕੇ ਵਿਰੋਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ। ਉਧਰ ਦੂਜੇ ਪਾਸੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਤੇ ਦੋਸਤਾਂ-ਮਿੱਤਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤਕ ਉਸ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤਕ ਉਹ ਉਸਦਾ ਪੋਸਟਮਾਰਟਮ ਤੇ ਸਸਕਾਰ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ : ਸੰਦੀਪ ਕਤਲਕਾਂਡ ਸਬੰਧੀ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ਼, ਗੈਂਗਸਟਰਾਂ ਨਾਲ ਜੁੜੇ ਤਾਰ


author

Manoj

Content Editor

Related News