ਗਲਤ ਸ਼ਬਦਾਵਲੀ ਵਰਤਨ 'ਤੇ ਸਲਮਾਨ ਖਾਨ ਦਾ ਫੁਕਿਆ ਪੁੱਤਲਾ
Sunday, Dec 24, 2017 - 05:23 PM (IST)
ਜਲਾਲਾਬਾਦ (ਬੰਟੀ/ਦੀਪਕ) - ਇਕ ਫਿਲਮ 'ਚ ਫਿਲਮੀ ਕਲਾਕਾਰ ਸਲਮਾਨ ਖਾਨ ਵਲੋਂ ਵਾਲਮੀਕਿ ਸਮਾਜ ਖਿਲਾਫ ਗਲਤ ਸ਼ਬਦਾਵਲੀ ਬੋਲੇ ਜਾਣ 'ਤੇ ਸਮੂਹ ਵਾਲਮੀਕੀ ਸਮਾਜ 'ਚ ਰੋਸ ਪਾਇਆ ਜਾ ਰਿਹਾ ਹੈ ਤੇ ਦੇਸ਼ ਭਰ 'ਚ ਉਸ ਦੇ ਪੁੱਤਲੇ ਫੁੱਕੇ ਜਾ ਰਹੇ ਹਨ। ਉਸੇ ਰੋਸ ਵਜੋ ਵਾਲਮੀਕਿ ਚੋਂਕ ਵਿਖੇ ਵਾਲਮੀਕਿ ਸਮਾਜ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਸਲਮਾਨ ਖਾਨ ਦਾ ਪੁੱਤਲਾ ਫੁਕਿਆ ਗਿਆ। ਇਸ ਮੌਕੇ ਵਾਲਮੀਕਿ ਸਮਾਜ ਦੇ ਆਗੂ ਦੇਸਰਾਜ ਗੁਡਾਲੀਆ ਤੇ ਰੋਹਿਤ ਗੋਡਾਲੀਆ ਨੇ ਕਿਹਾ ਕਿ ਇਕ ਫਿਲਮ 'ਚ ਸਲਮਾਨ ਖਾਨ ਨੇ ਇਹ ਸ਼ਬਦ ਵਰਤੇ ਹਨ ਕਿ ਉਹ ਭੰਗੀਆਂ ਜਿਹੇ ਕੱਪੜੇ ਨਹੀ ਪਾਉਣਗੇ, ਜਿਸ 'ਤੇ ਸਮੂਹ ਵਾਲਮੀਕਿ ਸਮਾਜ ਅਤੇ ਹੋਰ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ 'ਚ ਵੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸ਼ਿਲਪਾ ਸ਼ੈਟੀ ਕੁੰਦਰਾ ਤੇ ਸਲਮਾਨ ਖਾਨ 'ਤੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਸਵਿਧਾਨ ਅਨੁਸਾਰ 6 ਸਾਲ ਦੀ ਸਜਾ ਦਿੱਤੀ ਜਾਵੇ ਤਾਂ ਜੋ ਭਵਿੱਖ 'ਚ ਕੋਈ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਨਾ ਕਰੇ। ਇਸ ਮੌਕੇ ਸਨਤ ਬਖਸ਼ੀਰਾਮ, ਚੌਧਰੀ ਰਾਕੇਸ਼ ਕੁਮਾਰ ਆਦਿ ਮੌਜੂਦ ਸਨ।
