ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਲਾਇਆ ਧਰਨਾ

Thursday, Jul 26, 2018 - 06:35 AM (IST)

ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਲਾਇਆ ਧਰਨਾ

ਹਰੀਕੇ ਪੱਤਣ, (ਲਵਲੀ)- ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਅੱਜ ਬਰਡ ਸੈਂਚੁਰੀ ਹਰੀਕੇ ਵਿਖੇ ਦਰਜਾਚਾਰ ਕਰਮਚਾਰੀਆਂ ਨੇ ਕੰਮਕਾਜ ਬੰਦ ਕਰ ਕੇ ਅਣਮਿਥੇ ਸਮੇਂ ਲਈ ਧਰਨਾ  ਲਾ ਦਿੱਤਾ। ਇਨ੍ਹਾਂ ਕਰਮਚਾਰੀਆਂ ਦੀ ਮੰਗ ਸੀ ਕਿ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ,  ਜਿਸ  ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਮਹਿਕਮੇ ਦੇ ਕਰਮਚਾਰੀਆਂ ਨੂੰ ਤਨਖਾਹਾਂ ਲੈਣ ਸਬੰਧੀ ਕਹਿੰਦੇ  ਹਨ ਤਾਂ ਕਰਮਚਾਰੀ ਕਹਿੰਦੇ ਹਨ ਸਰਕਾਰ ਵੱਲੋ ਅਜੇ ਬਜਟ ਨਹੀਂ ਆਇਆ। ਉਨ੍ਹਾਂ  ਦੀ ਪੰਜਾਬ ਸਰਕਾਰ ਅਤੇ ਆਪਣੇ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਤਨਖਾਹਾਂ ਦਿੱਤੀਆਂ ਜਾਣ। ਇਸ ਮੌਕੇ ਪ੍ਰਧਾਨ ਨਿਸ਼ਾਨ ਸਿੰਘ ਸਭਰਾਅ, ਸੀਨੀਅਰ ਪ੍ਰਧਾਨ ਜਸਪਾਲ ਸਿੰਘ, ਸੈਕਟਰੀ ਮਨਜੀਤ ਸਿੰਘ, ਬਲਵਿੰਦਰ ਸਿੰਘ, ਧਰਮ ਸਿੰਘ, ਦਿਲਬਾਗ ਸਿੰਘ ਤੇ ਦਵਿੰਦਰ ਸਿੰਘ ਬੂਹ ਆਦਿ ਹਾਜ਼ਰ ਸਨ।


Related News