ਸਫ਼ਾਰੀ ਡਿਵਾਈਡਰ ’ਤੇ ਚੜ੍ਹੀ, ਵਾਲ-ਵਾਲ ਬਚੇ ਸਵਾਰ

Saturday, Jul 28, 2018 - 03:48 AM (IST)

ਸਫ਼ਾਰੀ ਡਿਵਾਈਡਰ ’ਤੇ ਚੜ੍ਹੀ, ਵਾਲ-ਵਾਲ ਬਚੇ ਸਵਾਰ

ਕਾਠਗਡ਼੍ਹ (ਰਾਜੇਸ਼)— ਬੀਤੀ ਰਾਤ ਬਲਾਚੌਰ ਰੂਪਨਗਰ ਨੈਸ਼ਨਲ ਮਾਰਗ ’ਤੇ ਇਕ ਸਫ਼ਾਰੀ ਮਾਰਗ ਵਿਚਕਾਰ ਬਣੇ ਡਿਵਾਈਡਰ ’ਤੇ ਚਡ਼੍ਹ ਗਈ ਪਰ ਉਸ ਵਿਚ ਚਾਲਕ ਸਮੇਤ ਸਾਰੇ ਸਵਾਰ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਮੁਤਾਬਿਕ ਬੀਤੀ ਰਾਤ ਇਕ ਸਫ਼ਾਰੀ ਗੱਡੀ ਜੋ ਬਲਾਚੌਰ ਤੋਂ ਰੋਪਡ਼ ਵੱਲ ਜਾ ਰਹੀ ਸੀ ਜਦੋਂ ਉਹ ਵਿਜੇ ਲਕਸ਼ਮੀ ਢਾਬੇ ਦੇ ਨਜ਼ਦੀਕ ਪਹੁੰਚੀ ਤਾਂ ਬੇਕਾਬੂ ਹੋ ਕੇ ਮਾਰਗ ਦੇ ਵਿਚਕਾਰ ਬਣੇ ਡਿਵਾਈਡਰ ਉਤੇ ਚਡ਼੍ਹ ਗਈ। ਗੱਡੀ ਨੂੰ ਦੇਖਣ ਤੋਂ ਜਾਪਦਾ  ਸੀ ਕਿ ਉਹ ਸਾਈਡ ਤੋਂ ਪਹਿਲਾਂ ਕਿਸੇ ਵਾਹਨ ਆਦਿ ਨਾਲ ਟਕਰਾਈ ਹੋਵੇਗੀ  ਉਸ ਦਾ ਅਗਲਾ ਟਾਇਰ ਫਟ  ਗਿਆ ਸੀ। ਨਜ਼ਦੀਕੀ ਢਾਬੇ ਦੇ ਕਰਿੰਦਿਆਂ ਨੇ ਦੱਸਿਆ ਕਿ ਗੱਡੀ ’ਚ ਚਾਲਕ ਸਮੇਤ ਸਾਰੇ ਸਵਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ।


Related News