ਕੇਂਦਰ ਦੀ ਤਰਜ਼ ''ਤੇ ਹੁਣ ਪੰਜਾਬ ਲਾਂਚ ਕਰੇਗਾ ਪੇਂਡੂ ਆਵਾਸ ਯੋਜਨਾ

02/16/2018 7:44:31 AM

ਚੰਡੀਗੜ੍ਹ - ਕੇਂਦਰ ਸਰਕਾਰ ਦੀ ਤਰਜ਼ 'ਤੇ ਸੂਬਾ ਸਰਕਾਰ ਛੇਤੀ ਹੀ ਪੰਜਾਬ ਪੇਂਡੂ ਆਵਾਸ ਯੋਜਨਾ ਲਾਂਚ ਕਰਨ ਜਾ ਰਹੀ ਹੈ। ਇਸਦਾ ਪੂਰਾ ਖਾਕਾ ਤਿਆਰ ਕਰ ਲਿਆ ਗਿਆ ਹੈ। ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਕੀਮ ਨੂੰ ਰਸਮੀ ਮਨਜ਼ੂਰੀ ਵੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਇਸਨੂੰ ਫਾਈਨਲ ਅਪਰੂਵਲ ਦੇ ਕੇ ਮੁੱਖ ਮੰਤਰੀ ਦਫ਼ਤਰ ਭੇਜ ਦਿੱਤਾ ਗਿਆ ਹੈ। ਸਕੀਮ ਤਹਿਤ ਪਹਿਲੇ ਪੜਾਅ 'ਚ ਕਰੀਬ 57 ਹਜ਼ਾਰ ਪੇਂਡੂ ਲੋਕਾਂ ਨੂੰ ਪੱਕਾ ਘਰ ਬਣਾਉਣ ਲਈ ਆਰਥਿਕ ਮਦਦ ਮਿਲੇਗੀ। ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਇਸ ਸਕੀਮ ਨਾਲ ਉਨ੍ਹਾਂ ਪਿੰਡਾਂ ਦੇ ਬਾਸ਼ਿੰਦਿਆਂ ਨੂੰ ਸਿੱਧਾ ਲਾਭ ਮਿਲ ਸਕੇਗਾ, ਜਿਨ੍ਹਾਂ ਨੂੰ ਕੇਂਦਰ ਸਰਕਾਰ ਦੀ ਹਾਊਸਿੰਗ ਫਾਰ ਆਲ (ਰੂਰਲ) ਮਤਲਬ ਪੇਂਡੂ ਆਵਾਸ ਯੋਜਨਾ ਲਈ ਨਿਸ਼ਾਨਦੇਹ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਇਸਦਾ ਲਾਭ ਨਹੀਂ ਮਿਲ ਸਕਿਆ ਹੈ। ਅਜਿਹੇ 'ਚ ਪਹਿਲੇ ਪੜਾਅ 'ਚ ਇਨ੍ਹਾਂ ਨੂੰ ਸਿੱਧੇ ਤੌਰ 'ਤੇ ਮੁਨਾਫ਼ਾ ਮਿਲੇਗਾ ਜਦੋਂਕਿ ਭਵਿੱਖ 'ਚ ਅਰਜ਼ੀਆਂ ਮੰਗ ਕੇ ਯੋਗ ਪਿੰਡ ਵਾਸੀਆਂ ਨੂੰ ਆਰਥਿਕ ਮਦਦ ਮਿਲ ਸਕੇਗੀ।
ਪੰਜਾਬ 'ਚ ਕੇਂਦਰ ਦੀ ਹਾਊਸਿੰਗ ਫਾਰ ਆਲ (ਰੂਰਲ) ਸਕੀਮ
* 1, 24,459 ਬੇਘਰ ਜਾਂ ਕੱਚੇ ਘਰਾਂ 'ਚ ਰਹਿਣ ਵਾਲੇ ਪੇਂਡੂਆਂ ਦੀਆਂ ਅਰਜ਼ੀਆਂ 'ਤੇ ਗਰਾਮ ਸਭਾਵਾਂ ਨੇ ਲਾਈ ਸੀ ਮੋਹਰ, ਇਨ੍ਹਾਂ ਨੂੰ ਕੇਂਦਰੀ ਪੇਂਡੂ ਮੰਤਰਾਲਾ ਦੇ ਕੋਲ ਭੇਜਿਆ ਗਿਆ ਸੀ।
* 67,469 ਪੇਂਡੂਆਂ ਨੂੰ ਹੀ ਮੰਤਰਾਲਾ ਨੇ ਲਾਭ ਦੇ ਯੋਗ ਪਾਇਆ।
* 56,990 ਬਿਨੈਕਾਰਾਂ ਨੂੰ ਲਾਭਪਾਤਰੀਆਂ ਦੀ ਸੂਚੀ ਤੋਂ ਬਾਹਰ ਕੀਤਾ।
ਇਨ੍ਹਾਂ ਸ਼ਰਤਾਂ ਨੇ ਕੀਤਾ ਬਾਹਰ
* ਘਰ ਦੀ ਕੰਧ ਪੱਕੀ ਹੋਣ ਅਤੇ ਘਰ 'ਚ ਟਾਈਲ ਲੱਗੀ ਹੋਣ ਕਾਰਨ।
* 1,20,000 ਰੁਪਏ ਤੋਂ ਜ਼ਿਆਦਾ ਆਮਦਨ ਦੇ ਕਾਰਨ।
* ਸੀਮੈਂਟ ਨਾਲ ਘਰ 'ਚ ਚਿਣਾਈ ਕਾਰਨ।
* ਦੋਪਹੀਆ ਵਾਹਨ ਕਾਰਨ।
...ਜਦੋਂ ਰਿਆਇਤ ਨਹੀਂ ਮਿਲੀ ਤਾਂ ਪੰਜਾਬ ਨੇ ਕੀਤੀ ਆਪਣੀ ਤਿਆਰੀ
ਪੰਜਾਬ ਸਰਕਾਰ ਨੇ ਪੇਂਡੂ ਮੰਤਰਾਲਾ ਸਾਹਮਣੇ ਸ਼ਰਤਾਂ 'ਚ ਰਿਆਇਤ ਦੀ ਗੁਹਾਰ ਲਾਈ ਸੀ। ਸੂਬਾ ਸਰਕਾਰ ਦਾ ਕਹਿਣਾ ਸੀ ਕਿ ਪੰਜਾਬ ਵਿਸ਼ਾਲ ਸੂਬਾ ਹੈ, ਜਿੱਥੇ ਜ਼ਿੰਦਗੀ ਜਿਉਣ ਵਾਲੇ ਪੱਕੀ ਕੰਧ ਬਣਾਉਣ ਵਿਚ ਸਮਰੱਥ ਹਨ, ਇਸ ਲਈ ਕੇਂਦਰ ਸਰਕਾਰ ਅਜਿਹੀਆਂ ਸ਼ਰਤਾਂ ਨੂੰ ਹਟਾਉਣ ਵੱਲ ਧਿਆਨ ਦੇਵੇ। ਬਾਵਜੂਦ ਇਸਦੇ ਕੇਂਦਰ ਸਰਕਾਰ ਨੇ ਇਨ੍ਹਾਂ ਸ਼ਰਤਾਂ 'ਚ ਸੋਧ ਨਹੀਂ ਕੀਤੀ। ਇਸ ਕਾਰਨ ਹੁਣ ਸੂਬਾ ਸਰਕਾਰ ਰਾਜ ਪੱਧਰ 'ਤੇ ਨਵੀਂ ਸਕੀਮ ਲਾਂਚ ਕਰ ਕੇ ਅਜਿਹੇ ਪਿੰਡ ਵਾਸੀਆਂ ਨੂੰ ਲਾਭ ਦੇਣ ਦੀ ਤਿਆਰੀ ਕਰ ਰਹੀ ਹੈ।
ਰਾਜ ਪੱਧਰੀ ਸਕੀਮ 'ਚ ਮਿਲੇਗੀ ਸ਼ਰਤਾਂ ਤੋਂ ਰਿਆਇਤ
ਪੰਜਾਬ ਸਰਕਾਰ ਦੀ ਸਕੀਮ 'ਚ ਅਜਿਹੇ ਪੇਂਡੂ ਅਰਜ਼ੀਆਂ ਦੇ ਸਕਣਗੇ, ਜੋ ਕੇਂਦਰ ਸਰਕਾਰ ਦੀ ਸਕੀਮ ਦੇ ਦਾਇਰੇ 'ਚ ਨਹੀਂ ਆਉਂਦੇ। 5 ਲੱਖ ਤੱਕ ਕਮਾਉਣ ਵਾਲੇ ਨੂੰ ਵੀ ਸਕੀਮ 'ਚ ਮੌਕਾ ਮਿਲੇਗਾ। ਦੋਪਹੀਆ ਵਾਹਨ ਵਾਲੇ, ਪੱਕੇ ਮਕਾਨ 'ਚ ਰਹਿਣ ਵਾਲੇ ਵੀ ਅਰਜ਼ੀ ਦੇ ਸਕਣਗੇ। ਅਧਿਕਾਰੀਆਂ ਦੀ ਮੰਨੀਏ ਤਾਂ ਮੌਜੂਦਾ ਸਮੇਂ ਵਿਚ ਦੋਪਹੀਆ ਵਾਹਨ ਲਾਜ਼ਮੀ ਹੋ ਗਿਆ ਹੈ।


Related News