ਪੰਜਵੀਂ ਧੀ ਦੇ ਜਨਮ 'ਤੇ ਪਿਤਾ ਦਾ ਖੌਫਨਾਕ ਕਾਰਾ (ਵੀਡੀਓ)

Wednesday, Apr 17, 2019 - 04:38 PM (IST)

ਰੂਪਨਗਰ (ਸੱਜਣ ਸੈਣੀ)—ਜ਼ਿਲਾ ਰੂਪਨਗਰ ਦੇ ਪਿੰਡ ਝਿਜੜੀ 'ਚ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਗਲ ਘੋਟ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਤੀ ਨੇ ਪਹਿਲਾਂ ਪਤਨੀ ਦੀ ਹੱਤਿਆ ਕੀਤੀ ਅਤੇ ਬਾਅਦ 'ਚ ਆਪਣੇ ਆਪ ਨੂੰ ਵੀ ਜ਼ਖਮੀ ਕਰ ਲਿਆ। ਜਿਸ ਨੂੰ ਇਲਾਜ ਲਈ ਸਿਵਿਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਮਹਿਲਾ ਦਾ ਨਾਂ ਅਨੀਤਾ ਰਾਣੀ ਸੀ ਅਤੇ ਉਸ ਦਾ 2004 'ਚ ਰਾਕੇਸ਼ ਕੁਮਾਰ ਨਾਲ ਵਿਆਹ ਹੋਇਆ ਸੀ। ਪਹਿਲਾਂ 4 ਕੁੜੀਆਂ ਸੀ ਅਤੇ 5 ਮਹੀਨੇ ਪਹਿਲਾਂ 5ਵੀਂ ਕੁੜੀ ਪੈਦਾ ਹੋਈ ਸੀ। 

ਮ੍ਰਿਤਕ ਲੜਕੀ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ 2004 'ਚ ਝਿੰਜੜੀ ਦੇ ਰਾਕੇਸ਼ ਕੁਮਾਰ ਨਾਲ ਹੋਇਆ ਸੀ , ਜੋ ਟਾਇਰ ਪੰਚਰ ਦਾ ਕੰਮ ਕਰਦਾ ਹੈ ਅਤੇ ਉਸ ਦੀਆਂ 5 ਕੁੜੀਆਂ ਸਨ। ਜਿਸ ਦੇ ਚਲਦੇ ਰਾਕੇਸ਼ ਕੁਮਾਰ ਪਰੇਸ਼ਾਨ ਸੀ ਅਤੇ ਉਸ ਨੇ ਆਪਣੀ ਪਤਨੀ ਦਾ ਗਲ ਘੋਟ ਕੇ ਹੱਤਿਆ ਕਰ ਦਿੱਤੀ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।


author

Shyna

Content Editor

Related News