ਰੁਪਿੰਦਰ ਗਾਂਧੀ ਕਤਲ ਕੇਸ ''ਚ ਦੋਸ਼ੀਆਂ ਨੂੰ 8-8 ਸਾਲ ਦੀ ਕੈਦ

Wednesday, Feb 19, 2020 - 11:38 PM (IST)

ਰੁਪਿੰਦਰ ਗਾਂਧੀ ਕਤਲ ਕੇਸ ''ਚ ਦੋਸ਼ੀਆਂ ਨੂੰ 8-8 ਸਾਲ ਦੀ ਕੈਦ

ਲੁਧਿਆਣਾ, (ਮੇਹਰਾ)- ਬਹੁ-ਚਰਚਿਤ ਰੁਪਿੰਦਰ ਗਾਂਧੀ ਦੇ ਕਤਲ ਕੇਸ ’ਚ ਅੱਜ ਵਧੀਕ ਸੈਸ਼ਨ ਜੱਜ ਲਖਵਿੰਦਰ ਕੌਰ ਦੁੰਗਲ ਦੀ ਅਦਾਲਤ ਨੇ ਖੰਨਾ ਨਿਵਾਸੀ ਰਣਜੋਧ ਸਿੰਘ ਅਤੇ ਗੋਬਿੰਦਗਡ਼ ਨਿਵਾਸੀ ਰਾਜਕੁਮਾਰ ਨੂੰ ਕਿਡਨੈਪਇੰਗ ਦੇ ਦੋਸ਼ ’ਚ 8-8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ ਨੂੰ 20-20 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਇਹ ਮਾਮਲਾ ਇਸਤਗਾਸਾ ਪੱਖ ਮੁਤਾਬਕ 5 ਸਤੰਬਰ 2003 ਨੂੰ ਪੁਲਸ ਥਾਣਾ ਸਦਰ ’ਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਮੁਤਾਬਕ 5 ਸਤੰਬਰ 2003 ਨੂੰ ਉਹ ਮ੍ਰਿਤਕ ਰੁਪਿੰਦਰ ਸਿੰਘ ਉਰਫ ਗਾਂਧੀ ਨਾਲ ਇਕ ਸਕਟੂਰ ’ਤੇ ਸਵੇਰੇ ਤਕਰੀਬਨ 8.30 ਵਜੇ ਜਾ ਰਹੇ ਸਨ। ਜਦੋਂ ਉਹ ਪਿੰਡ ਕੋਲ ਪੁੱਜੇ ਤਾਂ ਦੋਸ਼ੀਆਂ ਨੇ ਹੋਰ ਲੋਕਾਂ ਨਾਲ ਮਿਲ ਕੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਅਤੇ ਬਾਅਦ ’ਚ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਰੁਪਿੰਦਰ ਗਾਂਧੀ ਨੂੰ ਆਪਣੇ ਨਾਲ ਲੈ ਗਏ, ਉਸ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ’ਚ 6 ਦੋਸ਼ੀਆਂ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ। ਮੌਜੂਦਾ ਦੋ ਦੋਸ਼ੀ ਭਗੌਡ਼ੇ ਹੋ ਗਏ ਸਨ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ’ਚ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਦੇ ਦੇਖਣ ਦੇ ਬਾਅਦ ਹੱਤਿਆ ਦੇ ਦੋਸ਼ੀ ਨਾ ਜਾਦੇ ਹੋਏ ਦੋਸ਼ ’ਚ ਬਰੀ ਕਰ ਦਿੱਤਾ ਪਰ ਕਿਡਨੈਪ ਦਾ ਦੋਸ਼ੀ ਪਾਉਦੇ ਹੋਏ ਉਨ੍ਹਾਂ ਨੂੰ ਬਣਦੀ ਸਜ਼ਾ ਸੁਣਾਈ


author

Bharat Thapa

Content Editor

Related News