ਚੰਡੀਗੜ੍ਹ ''ਚ ''ਖਾਲਸਾ ਏਡ'' ਸੰਸਥਾ ਦੇ ਹੱਕ ਵਿਚ ਪ੍ਰੋਗਰਾਮ ਆਯੋਜਿਤ (ਤਸਵੀਰਾਂ)

03/20/2017 6:14:00 PM

ਚੰਡੀਗੜ੍ਹ : ਐਤਵਾਰ ਨੂੰ ਚੰਡੀਗੜ੍ਹ ਵਿਖੇ ''ਗਲੋਬਲ ਸ਼ੇਪਰਸ'' ਵਲੋਂ ਖਾਲਸਾ ਏਡ ਦੇ ਸਮਰਥਨ ਵਿਚ ''ਰਨ ਫਾਰ ਚੈਰਿਟੀ'' ਨਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ''ਰਨ ਫਾਰ ਚੈਰਿਟੀ'' ਪ੍ਰੋਗਰਾਮ ਵਿਚ 500 ਤੋਂ ਵੱਧ ਲੋਕਾਂ ਨੇ ਹਿੱਸਾ ਲਈ। ਇਸ ਦੌਰਾਨ ''ਗਲੋਬਲ ਸ਼ੇਪਰਸ'' ਨੇ ਖਾਲਸਾ ਏਡ ਵਲੋਂ ਕੀਤੇ ਜਾਂਦੇ ਸਮਾਜ ਭਰਾਈ ਦੇ ਕੰਮਾਂ ਲਈ ਯੋਗਦਾਨ ਪਾਉਂਦੇ ਹੋਏ ਡੇਢ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ। ਇਸ ਪ੍ਰੋਗਰਾਮ ਵਿਚ ਮਸ਼ਹੂਰ ਪੰਜਾਬੀ ਅਦਕਾਰਾ ਮੈਂਡੀ ਤੱਖਰ ਵੀ ਮੌਜੂਦ ਸਨ। ਇਸ ਮੌਕੇ ਖਾਲਸਾ ਏਡ ਡਾਇਰੈਕਟਰ ਆਫ ਇੰਡੀਆ ਅਮਰਪ੍ਰੀਤ ਸਿੰਘ ਨੇ ਖਾਲਸਾ ਏਡ ਦੀ ਟੀਮ ਨਾਲ ''ਗਲੋਬਲ ਸ਼ੇਪਰਸ'' ਚੈੱਕ ਰਸੀਵ ਕੀਤਾ। ਇਸ ਮੌਕੇ ਡੈਵਿਡ ਲੇਲਿਓਟ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਵੀ ਮੌਜੂਦ ਸਨ।
ਕੀ ਹੈ ''ਖਾਲਸਾ ਏਡ''
ਸਾਲ 1999 ਤੋਂ ਇੰਗਲੈਂਡ ਵਿਚ ਹੋਂਦ ''ਚ ਆਈ ਸਮਾਜਿਕ ਸੰਸਥਾ ''ਖਾਲਸਾ ਏਡ'' ਕੁਦਰਤੀ ਆਫਤਾਂ ਨਾਲ ਜੂਝ ਰਹੇ ਪੀੜਤਾਂ ਦੀ ਮਦਦ ਲਈ ਮਸੀਹਾ ਬਣ ਕੇ ਉੱਭਰਦੀ ਆਈ ਹੈ। ''ਖਾਲਸਾ ਏਡ'' ਦੇ ਸੇਵਾਦਾਰ ਬਿਨਾ ਕਿਸੇ ਭੇਦ-ਭਾਵ ਤੋਂ ਜ਼ਰੂਰਤਮੰਦਾਂ ਤਕ ਰਾਹਤ ਸਮੱਗਰੀ ਪਹੁੰਚਾਉਣ ਅਤੇ ਕੁਦਰਤੀ ਮਾਰ ਨਾਲ ਜੂਝ ਰਹੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਦੀ ਸੇਵਾ ਕਰਦੇ ਹਨ।

ਪਿਛਲੇ ਕੁਝ ਸਾਲਾਂ ਵਿਚ ''ਖਾਲਸਾ ਏਡ'' ਦੇ ਸੇਵਾਦਾਰਾਂ ਨੇ ਕੁਦਰਤੀ ਆਫਤਾਂ ਦੀ ਮਾਰ ਹੇਠ ਆਏ ਭਾਰਤ, ਗਰੀਸ ਸ਼ਰਨਾਰਥੀ ਕੈਂਪਾਂ, ਇੰਗਲੈਂਡ ਹੜ੍ਹਾਂ, ਯਮਨ ਜੰਗ, ਨੇਪਾਲ ਭੁਚਾਲ ਤ੍ਰਾਸਦੀ, ਸੂਡਾਨ, ਲਿਬਨਾਨ ਸਮੇਤ ਕਈ ਦੇਸ਼ਾਂ ਵਿਚ ਲੋੜਵੰਦਾਂ ਨੂੰ ਮਦਦ ਪਹੁੰਚਾ ਕੇ ਮਾਨਵਤਾ ਦੀ ਸੇਵਾ ਕਰਨ ਦੀ ਵੱਖਰੀ ਮਿਸਾਲ ਪੈਦਾ ਕੀਤੀ ਹੈ। ਅੱਜ ਵੀ ''ਖਾਲਸਾ ਏਡ'' ਦੇ ਸੇਵਾਦਾਰ ਲੋੜਵੰਦ ਇਲਾਕਿਆਂ ਵਿਚ ਪਹੁੰਚ ਕੇ ਅਤੇ ਸਿੱਖ ਧਰਮ ਵਲੋਂ ਦਰਸਾਏ ਮਾਰਗ ''ਤੇ ਚੱਲ ਕੇ ਸਮੁੱਚੀ ਲੋਕਾਈ ਨੂੰ ਬਰਾਬਰਤਾ ਅਤੇ ਨਿਸ਼ਕਾਮ ਸੇਵਾ ਕਰਨ ਦਾ ਸੁਨੇਹਾ ਦੇ ਰਹੇ ਹਨ।


Gurminder Singh

Content Editor

Related News