ਪੰਜਾਬ ਰੋਡਵੇਜ ਦੀ ਬੱਸ ਤੋਂ ਵਿਅਕਤੀ ਦੇ ਡਿੱਗਣ ਨਾਲ ਹੋਇਆ ਹੰਗਾਮਾ
Wednesday, Sep 10, 2025 - 09:25 PM (IST)

ਜਲਾਲਾਬਾਦ (ਆਦਰਸ਼) – ਐੱਫ. ਐੱਫ. ਰੋਡ ’ਤੇ ਸਥਿਤ ਨਵੀਂ ਦਾਣਾ ਮੰਡੀ ਗੇਟ ਨੰਬਰ 1 ਦੇ ਨਜ਼ਦੀਕ ਪੰਜਾਬ ਰੋਡਵੇਜ ਫਿਰੋਜ਼ਪੁਰ ਡਿਪੂ ਦੀ ਸਰਕਾਰੀ ਬੱਸ ਜਲਾਲਾਬਾਦ ਦੇ ਨਵੀਂ ਦਾਣਾ ਮੰਡੀ ਬੱਸ ਸਟੈਂਡ ਵਿਖੇ ਪੁੱਜੀ ਤਾਂ ਲੋਕਾਂ ਦੀ ਭਾਰੀ ਭੀੜ ਨੂੰ ਵੇਖ ਹੋਏ ਬੱਸ ਚਾਲਕ ਵੱਲੋਂ ਬੱਸ ਨੂੰ ਕੁੱਝ ਹੀ ਦੂਰੀ ’ਤੇ ਰੋਕਿਆ ਗਿਆ ਤਾਂ ਇਸੇ ਦੌਰਾਨ 1 ਵਿਅਕਤੀ ਬੱਸ ’ਚ ਚੜ੍ਹਦੇ ਸਮੇਂ ਮੁੱਧੇ ਮੂੰਹ ਡਿੱਗਣ ਨਾਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਮ ਲੋਕਾਂ ਦੀ ਬੱਸ ਚਾਲਕ ਤੇ ਕੰਡਕਟਰ ਨਾਲ ਕਾਫੀ ਬਹਿਸ ਹੋਈ ਤੇ ਹੰਗਾਮਾ ਹੋਇਆ। ਦੱਸ ਦੇਈਏ ਕਿ ਜਿਥੇ ਕਿ ਬੱਸ ਅੱਡੇ ’ਤੇ ਮੌਜੂਦ ਲੋਕਾਂ ਵੱਲੋਂ ਕਾਫੀ ਦੂਰੀ ’ਤੇ ਡਰਾਈਵਰ ਵੱਲੋਂ ਬੱਸ ਰੋਕਣ ਦੇ ਕਥਿਤ ਦੋਸ਼ ਲਾਏ ਗਏ। ਘਟਨਾਂ ’ਚ ਜ਼ਖਮੀ ਹੋਏ ਵਿਅਕਤੀ ਨੂੰ ਲੋਕਾਂ ਨੇ 108 ਐਂਬੂਲੈਸ ਦੀ ਸਹਾਇਤਾ ਨਾਲ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਇਸ ਘਟਨਾ ਸਥਾਨ ’ਤੇ ਲੋਕ ਇਕੱਠੇ ਹੋਏ ਅਤੇ ਬੱਸ ’ਚ ਮੌਜੂਦ ਸਵਾਰੀਆਂ ਨੇ ਡਰਾਈਵਰ ਤੇ ਕੰਡਕਟਰ ਦੇ ਹੱਕ ’ਚ ਹਾਮੀ ਭਰੀ ਤੇ ਆਮ ਲੋਕਾਂ ਨੇ ਬੱਸ ਚਾਲਕ ਤੇ ਕੰਡਕਟਰ ਨੂੰ ਪੂਰੀ ਘਟਨਾ ਦਾ ਜ਼ਿੰਮੇਵਾਰ ਦੱਸਿਆ ਅਤੇ ਕਿਹਾ ਕਿ ਬੱਸ ਵਾਲਿਆਂ ਵੱਲੋਂ ਬੱਸ ਅੱਡੇ ’ਤੇ ਬੱਸ ਨਹੀਂ ਰੋਕੀ ਜਾਂਦੀ, ਜਿਸ ਦੇ ਕਾਰਨ ਲੋਕ ਅਕਸਰ ਹੀ ਬੱਸਾਂ ਦੇ ਪਿੱਛੇ ਭੱਜਦੇ ਹਨ ਤਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਮੌਕੇ ਬੱਸ ਚਾਲਕ ਮੰਗਲ ਸਿੰਘ ਨੇ ਦੱਸਿਆ ਕਿ ਜਲਾਲਾਬਾਦ ਦੀ ਦਾਣਾ ਮੰਡੀ ਗੇਟ ਦੇ ਸਾਹਮਣੇ ਬਣੇ ਅੱਡੇ ’ਤੇ ਅਕਸਰ ਹੀ ਪ੍ਰਾਇਵੇਟ ਗੱਡੀਆਂ ਦੇ ਕਾਰਨ ਕਾਫੀ ਭੀੜ ਹੁੰਦੀ ਹੈ ਅਤੇ ਨਾਲ ਹੀ ਫਰੂਟ ਵਾਲਿਆਂ ਰੇਹੜੀਆਂ ਵੀ ਲੱਗੀਆਂ ਹੁੰਦਿਆਂ ਹਨ, ਜਿਨ੍ਹਾਂ ਦੇ ਵੱਲੋਂ ਟ੍ਰੈਫਿਕ ਨੂੰ ਮੁੱਖ ਰੱਖਦੇ ਹੋਏ ਬੱਸ ਨੂੰ ਰੋਕਿਆ ਗਿਆ ਸੀ। ਇਸੇ ਦੌਰਾਨ ਇਕ ਵਿਅਕਤੀ ਭੱਜ ਕੇ ਚੜ੍ਹਨ ਲੱਗਿਆ ਤਾਂ ਸੜਕ ਦੇ ਕਿਨਾਰੇ ਖੜ੍ਹੀ ਰੇਹੜੀ ਨਾਲ ਟਕਰਾ ਕੇ ਹੀ ਜ਼ਖਮੀ ਹੋਇਆ ਹੈ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਟੀ ਜਲਾਲਾਬਾਦ ਦੀ ਪੀ. ਸੀ. ਆਰ. ਟੀਮ ਦੇ ਏ. ਐੱਸ. ਆਈ. ਮਹੇਸ਼ ਕੁਮਾਰ ਘਟਨਾ ਸਥਾਨ ’ਤੇ ਪੁੱਜੇ। ਜਿਨ੍ਹਾਂ ਦੇ ਵੱਲੋਂ ਲੋਕਾਂ ਦੀ ਭੀੜ ਨੂੰ ਹਟਵਾਇਆ ਗਿਆ ਅਤੇ ਟ੍ਰੈਫਿਕ ਨੂੰ ਸੰਚਾਰੂ ਕਰਵਾਇਆ ਗਿਆ।