ਚੋਰਾਂ ਨੇ ਇਕੋ ਰਾਤ 3 ਦੁਕਾਨਾਂ ਦੇ ਤੋੜੇ ਜਿੰਦਰੇ (ਵੀਡੀਓ)

06/24/2018 7:38:57 AM

ਮੋਗਾ (ਬਿਊਰੋ) - ਮੋਗਾ 'ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਕਦੀ ਦਿਨ-ਦਿਹਾੜੇ ਔਰਤਾਂ ਤੋਂ ਪਰਸ ਖੋਹੇ ਜਾ ਰਹੇ ਹਨ ਅਤੇ ਕਿਤੇ ਦੇਰ ਰਾਤ ਦੁਕਾਨਾਂ 'ਤੇ ਚੋਰੀਆਂ ਹੋ ਰਹੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਗਿੱਲ ਰੋਡ ਦਾ, ਜਿੱਥੇ ਚੋਰਾਂ ਨੇ ਇਕੋ ਸਮੇਂ 3 ਦੁਕਾਨਾਂ ਦੇ ਜਿੰਦਰੇ ਤੋੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਕਤ ਚੋਰਾਂ ਨੂੰ 2 ਦੁਕਾਨਾਂ ਤੋਂ ਤਾਂ ਕੁਝ ਹਾਸਲ ਨਹੀਂ ਹੋਇਆ ਪਰ ਤੀਸਰੀ ਦੁਕਾਨ 'ਚੋਂ ਉਨ੍ਹਾਂ ਨੇ ਇਕ ਲੈਪਟੋਪ, ਐੱਲ.ਈ.ਡੀ. ਅਤੇ ਕੰਪਿਊਟਰ ਚੋਰੀ ਕਰ ਲਏ। ਇਹ ਘਟਨਾ ਸਵੇਰੇ 3.30 ਵਜੇ ਦੀ ਹੈ। 
ਉਕਤ ਦੋਸ਼ੀ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਹਨ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਪੁਲਸ ਅਨੁਸਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਇਕ ਸ਼ੱਕੀ ਵਿਅਕਤੀ 'ਤੇ ਰੇਡ ਕੀਤੀ ਜਾ ਰਹੀ ਹੈ ਅਤੇ ਜਲਦੀ ਦੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਇਕ ਹਫਤੇ 'ਚ ਚੋਰੀ ਅਤੇ ਝੱਪਟਮਾਰੀ ਦੀਆਂ ਕਈ ਵਾਰਦਾਤਾਂ ਹੋ ਗਈਆਂ ਹਨ। ਇਸ ਸੱਭ 'ਚ ਹੈਰਾਨੀ ਦੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਭਾਵੇਂ ਦਿਨ ਹੋਵੇ ਜਾਂ ਰਾਤ ਮੁਲਜ਼ਮਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ 'ਚ ਮੋਟਰਸਾਈਕਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ।


Related News