ਰਿਲਾਇੰਸ ਕੰਪਨੀ ਦਾ ਪੈਟਰੋਲ ਭਰਿਆ ਟਰੱਕ ਹੋਇਆ ਹਾਦਸਾ ਗ੍ਰਸਤ, ਕਈ ਘੰਟੇ ਲੱਗਾ ਜਾਮ(ਵੀਡੀਓ)

Sunday, Jul 02, 2017 - 05:42 PM (IST)


ਫਿਰੋਜ਼ਪੁਰ—ਫਿਰੋਜ਼ਪੁਰ ਫਾਜ਼ਿਲਕਾ ਨੈਸ਼ਨਲ ਹਾਈਵੇ 'ਤੇ ਗੁਜਰਾਤ ਦੇ ਜਾਮਨਗਰ 'ਤੋਂ ਪੰਜਾਬ 'ਚ ਅੰਮ੍ਰਿਤਸਰ ਜਾ ਰਿਹਾ ਰਿਲਾਇੰਸ ਕੰਪਨੀ ਦੇ ਪੈਟਰੋਲ ਨਾਲ ਭਰਿਆ ਟਰੱਕ ਗੱਡੀ ਨਾਲ ਟਕਰਾ ਕੇ ਹਾਦਸਾ ਗ੍ਰਸਤ ਹੋ ਗਿਆ। ਜਾਣਕਾਰੀ ਦਿੰਦਿਆਂ ਗੱਡੀ ਦੇ ਡਰਾਇਵਰ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰਿਲਾਇੰਸ ਕੰਪਨੀ ਦੇ ਇਸ ਟਰੱਕ 'ਚ 30000 ਲੀਟਰ ਪੋਟਰੋਲ ਭਰਿਆ ਹੋਇਆ ਸੀ ਜੋ ਗੁਜਰਾਤ ਦੇ ਜਾਮਾਨਗਰ ਤੋਂ ਪੰਜਾਬ 'ਚ ਅੰਮ੍ਰਿਤਸਰ ਜਾ ਰਿਹਾ ਸੀ। ਇਸ ਪੈਟਰੋਲ ਦੀ ਵਰਤੋ ਜਹਾਜ਼ਾ ਲਈ ਕੀਤੀ ਜਾਂਦੀ ਹੈ। ਸਾਹਮਣੇ ਤੋਂ ਆ ਰਹੀ ਗੱਡੀ ਦੀ ਰਫਤਾਰ ਬਹੁਤ ਤੇਜ ਸੀ। ਡਰਾਇਵਰ ਨੂੰ ਲੱਗਾ ਕਿ ਗੱਡੀ ਵਿਚਕਾਰੋ ਦੀ ਲੰਘ ਜਾਵੇਗੀ। ਗੱਡੀ ਦਾ ਬਚਾਅ ਕਰਦਿਆਂ ਤੇਲ ਨਾਲ ਭਰਿਆ ਟਰੱਕ ਹਾਦਸਾ ਗ੍ਰਸਤ ਹੋ ਗਿਆ ਅਤੇ ਟਰੱਕ ਉਲਟ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਤੁਰੰਤ ਰੋਡ ਨੂੰ ਬੰਦ ਕਰਵਾ ਦਿੱਤਾ ਅਤੇ ਜੇ. ਸੀ. ਬੀ ਮਸ਼ੀਨਾਂ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ। ਇਸ ਹਾਦਸੇ ਨਾਲ ਨੈਸ਼ਨਲ ਹਾਇਵੇ 'ਤੇ ਜਾਮ ਹੋ ਗਿਆ।


Related News