ਪੈਟਰੋਲ ਪੰਪ ਮਾਲਕ ਨੂੰ ਮਿਲੀ 10 ਕਰੋੜ ਰੁਪਏ ਫਿਰੌਤੀ ਦੀ ਧਮਕੀ

Sunday, Jul 20, 2025 - 11:11 AM (IST)

ਪੈਟਰੋਲ ਪੰਪ ਮਾਲਕ ਨੂੰ ਮਿਲੀ 10 ਕਰੋੜ ਰੁਪਏ ਫਿਰੌਤੀ ਦੀ ਧਮਕੀ

ਤਰਨਤਾਰਨ (ਰਮਨ)- ਜ਼ਿਲ੍ਹੇ ਵਿੱਚ ਫਿਰੌਤੀ ਮੰਗਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਿਸ ਦੀ ਇੱਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਅੰਮ੍ਰਿਤਸਰ ਰੋਡ 'ਤੇ ਮੌਜੂਦ ਇੱਕ ਪੈਟਰੋਲ ਪੰਪ ਮਾਲਕ ਪਾਸੋਂ ਹਰੀ ਬਕਸਰ ਨਾਮਕ ਵਿਅਕਤੀ ਵੱਲੋਂ 10 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ ਦੇ ਚਲਦਿਆਂ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਸ ਮਾਮਲੇ ਨੂੰ ਥਾਣਾ ਸਿਟੀ ਤਰਨ ਤਾਰਨ ਦੀ ਪੁਲਸ ਨੇ ਗੰਭੀਰਤਾ ਨਾਲ ਲੈਂਦੇ ਹੋਏ 2 ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ 'ਤੇ ਪੁਲਸ ਦੀ ਵੱਡੀ ਕਾਰਵਾਈ, 5 ਔਰਤਾਂ ਤੇ ਹੋਟਲ ਮਾਲਕ ਗ੍ਰਿਫ਼ਤਾਰ

ਰਣਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਠਰੂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਇੱਕ ਪੈਟਰੋਲ ਪੰਪ ਦਾ ਮਾਲਕ ਹੈ। ਬੀਤੇ ਵੀਰਵਾਰ ਜਦੋਂ ਉਸ ਦਾ ਬੇਟਾ ਹਰਜਿੰਦਰ ਸਿੰਘ ਉਰਫ ਵਿੱਕੀ ਪੈਟਰੋਲ ਪੰਪ ਉੱਪਰ ਮੌਜੂਦ ਸੀ ਤਾਂ ਕਰੀਬ 11 ਵਜੇ ਉਸਦੇ ਮੋਬਾਇਲ ਫੋਨ ਉੱਪਰ ਇੱਕ ਵਟਸਐਪ ਕਾਲ ਆਈ ਜਿਸਨੇ ਆਪਣੇ ਆਪ ਨੂੰ ਹਰੀ ਬਾਕਸਰ ਦੱਸ ਕੇ ਉਸਦੇ ਲੜਕੇ ਪਾਸੋਂ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਫੋਨ ਕਰਨ ਵਾਲੇ ਨੇ ਕਿਹਾ ਕਿ ਮੈਂ ਹਰੀ ਬਾਕਸਰ ਬੋਲ ਰਿਹਾ ਹਾਂ ਮੈਨੂੰ 10 ਕਰੋੜ ਰੁਪਏ ਦੇ ਦਿਓ ਨਹੀਂ ਤਾਂ ਮੈਂ ਜਾਨੀ ਨੁਕਸਾਨ ਕਰਾਂਗਾ। ਧਮਕੀਆਂ ਦੇਣ ਵਾਲਾ ਵਿਅਕਤੀ ਹਿੰਦੀ ਵਿੱਚ ਗੱਲ ਕਰ ਰਿਹਾ ਸੀ।

ਇਹ ਵੀ ਪੜ੍ਹੋਪੰਜਾਬ 'ਚ ਆ ਗਈ ਇਕ ਹੋਰ ਸਰਕਾਰੀ ਛੁੱਟੀ, ਸਕੂਲ ਤੇ ਦਫ਼ਤਰ ਰਹਿਣਗੇ ਬੰਦ

ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਦੇ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਆਦੇਸ਼ਾਂ ਤਹਿਤ ਰਣਜੀਤ ਸਿੰਘ ਦੇ ਬਿਆਨਾਂ ਹੇਠ ਹਰੀ ਬਕਸਰ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ ਕਰਨਾ ਪਵੇਗਾ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News