ਪੰਜਾਬ ''ਚ ਰੂਹ ਕੰਬਾਊ ਹਾਦਸਾ! ਨਹਿਰ ''ਚ ਡਿੱਗੀ ਸੰਗਤ ਨਾਲ ਭਰੀ ਗੱਡੀ; 6 ਸ਼ਰਧਾਲੂਆਂ ਦੀ ਗਈ ਜਾਨ, ਕਈ ਲਾਪਤਾ

Monday, Jul 28, 2025 - 08:22 AM (IST)

ਪੰਜਾਬ ''ਚ ਰੂਹ ਕੰਬਾਊ ਹਾਦਸਾ! ਨਹਿਰ ''ਚ ਡਿੱਗੀ ਸੰਗਤ ਨਾਲ ਭਰੀ ਗੱਡੀ; 6 ਸ਼ਰਧਾਲੂਆਂ ਦੀ ਗਈ ਜਾਨ, ਕਈ ਲਾਪਤਾ

ਖੰਨਾ/ਰਾੜਾ ਸਾਹਿਬ/ਅਹਿਮਦਗੜ੍ਹ (ਵਿਪਨ,ਰਣਧੀਰ ਧੀਰਾ, ਇਰਫਾਨ, ਸਾਹਿਲ): ਖੰਨਾ ਦੇ ਪਿੰਡ ਜਗੇੜਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰ ਕੇ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਮਹਿੰਦਰਾ ਬੌਲੈਰੋ ਪਿਕਅਪ ਨਹਿਰ ਵਿਚ ਜਾ ਡਿੱਗੀ, ਜਿਸ ਵਿਚ ਤਕਰੀਬਨ 32 ਸ਼ਰਧਾਲੂ ਸਵਾਰ ਸਨ। ਇਸ ਹਾਦਸੇ ਵਿਚ 5 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ 2 ਬੱਚੇ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਕਈ ਸ਼ਰਧਾਲੂ ਲਾਪਤਾ ਵੀ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਬਦਲ ਸਕਦੇ ਨੇ ਸਿਆਸੀ ਸਮੀਕਰਨ

ਜਾਣਕਾਰੀ ਮੁਤਾਬਕ ਇਹ ਸ਼ਰਧਾਲੂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਗਏ ਸਨ। ਜਦੋਂ ਉਹ ਮੱਥਾ ਟੇਕ ਕੇ ਮਾਲੇਰਕੋਟਲਾ ਨੂੰ ਵਾਪਸ ਪਰਤ ਰਹੇ ਸਨ, ਤਾਂ ਬੀਤੀ ਦੇਰ ਰਾਤ ਰਾੜਾ ਸਾਹਿਬ ਤੋਂ ਜਗੇੜਾ ਪੁਲ਼ ਵੱਲ ਜਾਂਦਿਆਂ ਉਨ੍ਹਾਂ ਦੀ ਗੱਡੀ ਨਹਿਰ ਵਿਚ ਡਿੱਗ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਉਸੇ ਵੇਲੇ ਬਚਾਅ ਕਾਰਜ ਅਰੰਭ ਦਿੱਤੇ ਗਏ। ਇਸ ਹਾਦਸੇ ਵਿਚ 5 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ 2 ਬੱਚੇ ਵੀ ਸ਼ਾਮਲ ਹਨ। ਕਈ ਸ਼ਰਧਾਲੂਆਂ ਨੂੰ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ ਹੈ ਤੇ ਕਈ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। 

ਇਸ ਬਾਰੇ ਮਾਲੇਰਕੋਟਲਾ ਦੇ ਪਿੰਡ ਮਾਣਕਵਾਲ ਦੇ ਸਰਪੰਚ ਕੇਸਰ ਸਿੰਘ ਨੇ ਦੱਸਿਆ ਹੈ ਕਿ ਗੱਡੀ ਵਿਚ 32 ਲੋਕ ਸਵਾਰ ਸਨ। ਇਨ੍ਹਾਂ ਵਿਚੋਂ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 6 ਲੋਕ ਲਾਪਤਾ ਹਨ। ਉਨ੍ਹਾਂ ਦੱਸਿਆ ਕਿ 4 ਲੋਕ ਆਪਣੇ ਘਰ ਪਹੁੰਚ ਗਏ ਹਨ ਤੇ ਬਾਕੀ ਅਜੇ ਹਸਪਤਾਲ ਵਿਚ ਦਾਖ਼ਲ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News