ਬੇਖੌਫ਼ ਲੁਟੇਰਿਆਂ ਨੇ ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਗਲ਼ ''ਤੇ ਚਾਕੂ ਨਾਲ ਕੀਤੇ ਕਈ ਵਾਰ

Friday, Oct 06, 2023 - 04:58 AM (IST)

ਬੇਖੌਫ਼ ਲੁਟੇਰਿਆਂ ਨੇ ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਗਲ਼ ''ਤੇ ਚਾਕੂ ਨਾਲ ਕੀਤੇ ਕਈ ਵਾਰ

ਲੁਧਿਆਣਾ (ਰਾਮ)– ਜਮਾਲਪੁਰ ’ਚ ਬੇਖੌਫ ਲੁਟੇਰਿਆਂ ਦੀ ਤਹਿਸ਼ਤ ਬਦਸਤੂਰ ਜਾਰੀ ਹੈ। ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ’ਚ ਬਦਮਾਸ਼ਾਂ ਨੇ ਸੁਨਿਆਰੇ ਦੀ ਦੁਕਾਨ ’ਚ ਦਾਖ਼ਲ ਹੋ ਕੇ ਉਸ ਨੂੰ ਬੰਦੀ ਬਣਾ ਕੇ ਲੁੱਟ ਲਿਆ। ਬਦਮਾਸ਼ ਲਗਭਗ ਸਵਾ ਲੱਖ ਕੈਸ਼, 8 ਤੋਂ 10 ਕਿਲੋ ਚਾਂਦੀ ਅਤੇ 10 ਤੋਲੇ ਸੋਨਾ ਲੈ ਗਏ ਹਨ। ਉਨ੍ਹਾਂ ਨੇ ਜਿਊਲਰ ਦੇ ਗਲੇ ’ਤੇ ਚਾਕੂ ਨਾਲ ਵਾਰ ਵੀ ਕੀਤਾ। ਬਦਮਾਸ਼ਾਂ ਕੋਲ ਇਕ ਖਿਡੌਣਾ ਪਿਸਤੌਲ ਵੀ ਸੀ।

ਇਹ ਖ਼ਬਰ ਵੀ ਪੜ੍ਹੋ - ED ਨੇ ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਤੇ ਹਿਨਾ ਖ਼ਾਨ ਨੂੰ ਭੇਜੇ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

ਇਹ ਵਾਰਦਾਤ ਵੀਰਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਘਟਨਾ ਸਥਾਨ ’ਤੇ ਥਾਣਾ ਜਮਾਲਪੁਰ ਪੁਲਸ ਪੁੱਜੀ। ਪੁਲਸ ਨੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਮੁਲਜ਼ਮਾਂ ਦੀ ਫੁਟੇਜ ਚੈੱਕ ਕੀਤੀ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ। ਘਟਨਾ ਸਥਾਨ ’ਤੇ ਫਾਰੈਂਸਿਕ ਟੀਮ ਵੀ ਬੁਲਾਈ ਗਈ। ਟੀਮ ਨੇ ਦੁਕਾਨ ਤੋਂ ਕਈ ਕਲੂ ਇਕੱਠੇ ਕੀਤੇ। ਬਦਮਾਸ਼ ਮੋਟਰਸਾਈਕਲ ਚੱਲਦਾ ਹੀ ਛੱਡ ਕੇ ਦੁਕਾਨ ਅੰਦਰ ਵੜੇ ਸੀ।

PunjabKesari

ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ’ਚ ਦੁਕਾਨਦਾਰ ਅਮੀਰ ਚੰਦ ਦੁਕਾਨ ਨੂੰ ਲਾਕ ਲਗਾ ਕੇ ਅੰਦਰ ਆਰਾਮ ਕਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ 2 ਨੌਜਵਾਨ ਆਏ। ਉਨ੍ਹਾਂ ਨੇ ਦੁਕਾਨ ਦਾ ਦਰਵਾਜ਼ਾ ਖੜਕਾਇਆ। ਅਮੀਰ ਚੰਦ ਨੇ ਗਾਹਕ ਸਮਝ ਕੇ ਲਾਕ ਖੋਲ੍ਹ ਦਿੱਤਾ। ਇਸ ਤੋਂ ਬਾਅਦ ਬਦਮਾਸ਼ਾਂ ਨੇ ਦੁਕਾਨਦਾਰ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਬੰਦੀ ਬਣਾ ਲਿਆ।

ਇਹ ਖ਼ਬਰ ਵੀ ਪੜ੍ਹੋ - ਫਿਰ ਵਿਵਾਦਾਂ 'ਚ ਘਿਰੀ ਪੰਜਾਬ ਪੁਲਸ, ਇਟਲੀ ਦੇ ਨਾਗਰਿਕ ਦਾ ਫਰਜ਼ੀ ਐਨਕਾਊਂਟਰ ਕਰਨ ਦੀ ਕੋਸ਼ਿਸ਼, ਕੀਤਾ ਤਸ਼ੱਦਦ

ਦੁਕਾਨਦਾਰ ਨੇ ਰੌਲਾ ਪਾਇਆ ਪਰ ਸ਼ੀਸ਼ੇ ਬੰਦ ਹੋਣ ਕਾਰਨ ਲੋਕਾਂ ਤੱਕ ਅਾਵਾਜ਼ ਨਹੀਂ ਪੁੱਜ ਸਕੀ। ਬਦਮਾਸ਼ਾਂ ਨੇ ਦੁਕਾਨ ਨੂੰ ਅੰਦਰੋਂ ਲਾਕ ਲਗਾ ਲਿਆ। ਲਗਭਗ 8 ਮਿੰਟ ’ਚ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ ਆਪਣੇ ਨਾਲ ਇਕ ਬੈਗ ਲੈ ਕੇ ਆਏ ਸਨ। ਨੇੜੇ ਦੇ ਦੁਕਾਨਦਾਰ ਮੋਨਾ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਅਮੀਰ ਚੰਦ ਖੂਨ ’ਚ ਲਥਪਥ ਹਾਲਤ ’ਚ ਸੀ। ਉਸ ਨੂੰ ਬਾਅਦ ’ਚ ਹਸਪਤਾਲ ਪਹੁੰਚਾਇਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News