ਬਟਾਲਾ ''ਚ ਬੇਖੌਫ ਲੁਟੇਰੇ, ਦਿਨ-ਦਿਹਾੜੇ ਲੱਖਾਂ ਰੁਪਏ ਦੀ ਲੁੱਟ

Saturday, Jul 06, 2019 - 02:48 PM (IST)

ਬਟਾਲਾ ''ਚ ਬੇਖੌਫ ਲੁਟੇਰੇ, ਦਿਨ-ਦਿਹਾੜੇ ਲੱਖਾਂ ਰੁਪਏ ਦੀ ਲੁੱਟ

ਬਟਾਲਾ (ਜ.ਬ) : ਬਟਾਲਾ ਕਾਦੀਆਂ ਰੋਡ 'ਤੇ ਮੁਹੱਲਾ ਵਾਲਮੀਕਿ ਦੇ ਨਜ਼ਦੀਕ ਅਣਪਛਾਤੇ ਲੁਟੇਰਿਆਂ ਵਲੋਂ ਇਕ ਵਿਅਕਤੀ ਤੋਂ 2 ਲੱਖ 91 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਆਰ. ਆਰ. ਟ੍ਰੇਡਜ਼ ਕੰਪਨੀ ਦੇ ਮਾਲਕ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੇ ਦੋਸਤ ਸੰਜੂ ਸੇਠ ਨੇ ਦੱਸਿਆ ਕਿ ਉਨ੍ਹਾਂ ਦੀ ਬਟਾਲਾ ਕਾਦੀਆਂ ਰੋਡ ਦੇ ਨਜ਼ਦੀਕ ਕੋਲਡ ਡ੍ਰਿੰਕ ਦੀ ਏਜੰਸੀ ਹੈ। ਸ਼ਨੀਵਾਰ ਸਵੇਰੇ ਉਨ੍ਹਾਂ ਨੇ ਆਪਣੇ ਇਕ ਕਰਮਚਾਰੀ ਨੂੰ 2 ਲੱਖ 91 ਹਜ਼ਾਰ ਰੁਪਏ ਦੇ ਕੇ ਬੈਂਕ ਵਿਚ ਜਮਾਂ ਕਰਵਾਉਣ ਲਈ ਭੇਜਿਆ, ਜਦੋਂ ਕਰਮਚਾਰੀ ਮੋਪਡ 'ਤੇ ਸਵਾਰ ਹੋ ਕੇ ਏਜੰਸੀ ਤੋਂ ਬੈਂਕ ਜਾ ਰਿਹਾ ਸੀ ਤਾਂ ਚਰਚ ਦੇ ਕੋਲ 3 ਅਣਪਛਾਤੇ ਨਾਕਾਬਪੋਸ਼ ਮੋਟਰਸਾਇਕਲ ਸਵਾਰ ਲੁਟੇਰੇ ਉਨ੍ਹਾਂ ਤੋਂ ਪੈਸੇ ਖੋਹ ਕੇ ਫਰਾਰ ਹੋ ਗਏ। ਜਿਸਦੀ ਸੂਚਨਾ ਥਾਣਾ ਕਾਦੀਆਂ ਦੀ ਪੁਲਸ ਨੂੰ ਦਿੱਤੀ ਗਈ। 

ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਪਰਮਿੰਦਰ ਸਿੰਘ, ਏ. ਐੱਸ. ਆਈ. ਸੁਰਿੰਦਰ ਸਿੰਘ, ਏ. ਐੱਸ. ਆਈ. ਕੁਲਵਿੰਦਰ ਸਿੰਘ, ਏ. ਐੱਸ. ਆਈ. ਸੁਭਾਸ਼ ਕੁਮਾਰ, ਏ. ਐੱਸ. ਆਈ. ਸੁਰਜੀਤ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਕੈਮਰਿਆਂ ਦੀ ਚੈਕਿੰਗ ਕੀਤੀ। ਇਸ ਘਟਨਾ ਤੋਂ ਬਾਅਦ ਸੁਰਿੰਦਰ ਸਿੰਘ ਤੋਂ ਵੀ ਲੁਟੇਰੇ 10 ਹਜ਼ਾਰ ਦੀ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਸ਼ਹਿਰ ਵਾਸੀਆਂ ਨੇ ਪੁਲਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਪੁਲਸ ਦੀ ਗਸ਼ਤ ਹੋਰ ਤੇਜ਼ ਕੀਤੀ ਜਾਣੀ ਚਾਹੀਦੀ ਹੈ ਅਤੇ ਲੁਟੇਰਿਆਂ 'ਤੇ ਕਾਬੂ ਪਾਇਆ ਜਾਵੇ।


author

Gurminder Singh

Content Editor

Related News