ਮਾਨਸਾ : ਲੁਟੇਰਿਆਂ ਨੇ ਕਾਰ ਚਾਲਕ ਨੂੰ ਕਤਲ ਕਰਕੇ ਲੁੱਟੀ ਕਾਰ
Friday, Jun 16, 2017 - 01:46 PM (IST)

ਮਾਨਸਾ : ਇਥੋਂ ਦੇ ਬਰੇਟਾ 'ਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਇਕ ਸਵਿਫਟ ਕਾਰ ਚਾਲਕ ਨੂੰ ਗੋਲੀ ਮਾਰ ਕੇ ਕਾਰ ਲੁੱਟ ਕੇ ਫਰਾਰ ਹੋ ਗਏ। ਗੋਲੀ ਲੱਗਣ ਕਾਰਨ ਸਵਿਫਟ ਕਾਰ ਚਾਲਕ ਸਤਪਾਲ ਸ਼ਰਮਾ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।