ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜ ਕੇ ਪੈਸਿਆਂ ਨਾਲ ਭਰਿਆ ਬੈਗ ਲੈ ਗਏ ਲੁਟੇਰੇ

Monday, Jan 09, 2023 - 10:32 PM (IST)

ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜ ਕੇ ਪੈਸਿਆਂ ਨਾਲ ਭਰਿਆ ਬੈਗ ਲੈ ਗਏ ਲੁਟੇਰੇ

ਜ਼ੀਰਾ (ਅਕਾਲੀਆਂਵਾਲਾ) : ਜ਼ੀਰਾ ਦੇ ਫਿਰੋਜ਼ਪੁਰ ਰੋਡ ਤੋਂ ਲੁਟੇਰਿਆਂ ਵਲੋਂ ਗੱਡੀ ਦਾ ਸ਼ੀਸ਼ਾ ਤੋੜ ਕੇ ਇਕ ਲੱਖ ਰੁਪਏ ਲੁੱਟੇ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਾ ਫਿਰੋਜ਼ਪੁਰ ਰੋਡ ’ਤੇ ਮਹਾਰਾਸ਼ਟਰਾ ਤੋਂ ਆਏ ਮੁਸਾਫਰਾਂ ਦੀ ਫਾਰਚੂਨਰ ਗੱਡੀ ਖੜ੍ਹੀ ਸੀ, ਜਿਸਦਾ ਸ਼ੀਸ਼ਾ ਤੋੜਕੇ ਲੁਟੇਰਿਆਂ ਨੇ ਲੱਖ ਰੁਪਏ ਅਤੇ ਜ਼ਰੂਰੀ ਕਾਗਜ਼ਾਤ ਚੋਰੀ ਕਰ ਲਏ।

ਇਹ ਵੀ ਪੜ੍ਹੋ : ਹੁਣ ਹਿਮਾਚਲ ਦੇ CM ਸੁੱਖੂ ਨੂੰ ਗੁਰਪਤਵੰਤ ਪੰਨੂੰ ਦੀ ਧਮਕੀ, ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਕਹੀ ਵੱਡੀ ਗੱਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਡੀ ਦੇ ਮਾਲਕ ਰਿਜਵਾਨ ਆਹਿਮ ਨੇ ਦੱਸਿਆ ਕਿ ਉਹ ਮਹਾਰਾਸ਼ਟਰ ਤੋਂ ਆਏ ਸਨ ਅਤੇ ਜ਼ੀਰਾ ਫਿਰੋਜ਼ਪੁਰ ਰੋਡ ’ਤੇ ਇਕ ਰੈਸਟੋਰੈਂਟ ’ਚ ਕੁਝ ਖਾਣ ਲਈ ਰੁਕੇ, ਜਦੋਂ ਰੈਸਟੋਰੈਂਟ ਤੋਂ ਬਾਹਰ ਆਪਣੀ ਗੱਡੀ ਕੋਲ ਆਏ ਤਾਂ ਉਨ੍ਹਾਂ ਦੀ ਗੱਡੀ ਦਾ ਡਰਾਈਵਰ ਸਾਇਡ ਗੱਡੀ ਦਾ ਸ਼ੀਸ਼ਾ ਪੁੱਟਿਆ ਹੋਇਆ ਸੀ ਅਤੇ ਗੱਡੀ ’ਚ ਪਏ ਉਨ੍ਹਾਂ ਦੇ ਪੈਸੇ ਅਤੇ ਜ਼ਰੂਰੀ ਕਾਗਜ਼ਾਤ ਵਾਲਾ ਬੈਗ ਵੀ ਗਾਇਬ ਸੀ। ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੇ ਜਾ ਰਹੇ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


author

Mandeep Singh

Content Editor

Related News