ਮਾਤਾ ਚਿੰਤਪੁਰਨੀ ਤੋਂ ਪਰਤ ਰਹੇ ਜੋੜੇ ਨੂੰ ਪਏ ਲੁਟੇਰੇ, ਟੋਪਸ ਤੇ ਨਕਦੀ ਖੋਹ ਕੇ ਹੋਏ ਫਰਾਰ

Tuesday, Aug 13, 2024 - 11:20 PM (IST)

ਮਾਤਾ ਚਿੰਤਪੁਰਨੀ ਤੋਂ ਪਰਤ ਰਹੇ ਜੋੜੇ ਨੂੰ ਪਏ ਲੁਟੇਰੇ, ਟੋਪਸ ਤੇ ਨਕਦੀ ਖੋਹ ਕੇ ਹੋਏ ਫਰਾਰ

ਦਸੂਹਾ (ਝਾਵਰ) - ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਤਿੰਨ ਲੁਟੇਰਿਆਂ ਵੱਲੋਂ ਘੇਰ ਕੇ ਲੁੱਟ-ਖੋਹ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਵਿਲੀਅਮ ਪੁੱਤਰ ਵਿਨੋਦ ਕੁਮਾਰ ਵਾਸੀ ਪੱਸੀ ਬੇਟ ਥਾਣਾ ਦਸੂਹਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਪਤਨੀ ਆਰਤੀ ਨਾਲ ਮੱਥਾ ਟੇਕਣ ਉਪਰੰਤ ਮੋਟਰਸਾਈਕਲ ’ਤੇ ਆਪਣੇ ਪਿੰਡ ਪੱਸੀ ਬੇਟ ਨੂੰ ਜਾ ਰਹੇ ਸਨ ਤਾਂ ਜਦੋ ਪਿੰਡ ਸਗਰਾਂ ਦੇ ਪੁਲ ਨੇੜੇ ਪਹੁੰਚੇ ਤਾਂ ਅਚਾਨਕ ਪਲਸਰ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਅਤੇ ਹਥਿਆਰਾਂ ਨਾਲ ਧਮਕਾਉਂਦੇ ਹੋਏ ਮੇਰੀ ਪਤਨੀ ਆਰਤੀ ਦੇ ਕੰਨਾਂ ‘ਚ ਪਾਏ ਹੋਏ ਟੋਪਸ ਅਤੇ ਨਗਦੀ ਖੋਹ ਲਈ। ਉਸ ਦੇ ਪਰਸ ਵਿੱਚੋਂ 4 ਹਜਾਰ ਰੁਪਏ ਕੱਢ ਕੇ ਫਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।


author

Inder Prajapati

Content Editor

Related News