ਲੁਟੇਰਿਆਂ ਨੇ ਮੋਬਾਇਲ ਖੋਹਣ ਲਈ ਨਾਬਾਲਗ ਦਾ ਕੀਤਾ ਕਤਲ, CCTV ''ਚ ਕੈਦ ਹੋਇਆ ਖ਼ੌਫਨਾਕ ਮੰਜ਼ਰ

Sunday, May 02, 2021 - 03:19 PM (IST)

ਲੁਟੇਰਿਆਂ ਨੇ ਮੋਬਾਇਲ ਖੋਹਣ ਲਈ ਨਾਬਾਲਗ ਦਾ ਕੀਤਾ ਕਤਲ, CCTV ''ਚ ਕੈਦ ਹੋਇਆ ਖ਼ੌਫਨਾਕ ਮੰਜ਼ਰ

ਲੁਧਿਆਣਾ, (ਰਾਜ)- ਸ਼ਹਿਰ ’ਚ ਇਨ੍ਹੀਂ ਦਿਨੀਂ ਲੁਟੇਰਿਆਂ ਅਤੇ ਸਨੈਚਰਾਂ ਨੇ ਅੱਤ ਮਚਾਈ ਹੋਈ ਹੈ। ਇਸੇ ਹੀ ਤਰ੍ਹਾਂ ਡਾਬਾ ਇਲਾਕੇ ’ਚ ਦੋਸਤ ਦੇ ਨਾਲ ਤੜਕੇ ਸੈਰ ਨੂੰ ਨਿਕਲੇ ਨਾਬਾਲਗ ਨੂੰ ਬਾਈਕ ਸਵਾਰ 3 ਲੁਟੇਰਿਆਂ ਨੇ ਘੇਰ ਲਿਆ। ਜਦੋਂ ਲੁਟੇਰਿਆਂ ਨੇ ਉਸ ਦਾ ਮੋਬਾਇਲ ਖੋਹਣਾ ਚਾਹਿਆ ਤਾਂ ਨੌਜਵਾਨ ਨੇ ਵਿਰੋਧ ਕੀਤਾ। ਇਸ ’ਤੇ ਬਾਈਕ ਸਵਾਰ ਇਕ ਲੁਟੇਰੇ ਨੇ ਚਾਕੂ ਕੱਢ ਕੇ ਨੌਜਵਾਨ ਦੇ ਢਿੱਡ ’ਚ ਮਾਰ ਦਿੱਤਾ। ਚਾਕੂ ਲੱਗਣ ਨਾਲ ਨੌਜਵਾਨ ਦੇ ਢਿੱਡ ਦੀਆਂ ਆਂਦਰਾਂ ਬਾਹਰ ਆ ਗਈਆਂ, ਜਦੋਂਕਿ ਦੂਜਾ ਦੋਸਤ ਇੰਨਾ ਡਰ ਗਿਆ ਕਿ ਉਹ ਖੜ੍ਹੇ ਰਹਿ ਕੇ ਇਹ ਖੌਫਨਾਕ ਮੰਜਰ ਦੇਖਦਾ ਰਿਹਾ।

ਇਹ ਵੀ ਪੜ੍ਹੋ :  ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਕਾਰਨ 138 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

PunjabKesari

ਲੁਟੇਰਿਆਂ ਦੇ ਜਾਣ ਤੋਂ ਬਾਅਦ ਦੋਸਤ ਨੇ ਜ਼ਖਮੀ ਨੌਜਵਾਨ ਦੇ ਘਰ ਵਾਲਿਆਂ ਨੂੰ ਦੱਸਿਆ। ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ (17) ਗਿਆਸਪੁਰਾ ਦਾ ਰਹਿਣ ਵਾਲਾ ਹੈ।

PunjabKesari

ਇਹ ਵੀ ਪੜ੍ਹੋ : ਟਵਿੱਟਰ ’ਤੇ ਲੱਖਾਂ ਵਿਦਿਆਰਥੀਆਂ ਨੇ 12ਵੀਂ ਦੇ ਐਗਜ਼ਾਮ ਰੱਦ ਕਰਨ ਦੀ ਕੀਤੀ ਮੰਗ
ਪੁਲਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ, ਜਿਸ ’ਚ ਮੁਲਜ਼ਮ ਨਜ਼ਰ ਆ ਰਹੇ ਹਨ। ਹਾਲ ਦੀ ਘੜੀ ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਲਈ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਣਪਛਾਤੇ ਮੁਲਜ਼ਮਾਂ ਖਿਲਾਫ ਕਤਲ ਅਤੇ ਲੁੱਟ ਦਾ ਪਰਚਾ ਦਰਜ ਕੀਤਾ ਹੈ।


author

Bharat Thapa

Content Editor

Related News